ਮੱਸਿਆ ਦੇ ਦਿਹਾੜੇ ''ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਘੱਟ ਗਿਣਤੀ ਸੰਗਤ ਹੋਈ ਨਤਮਸਤਕ
Friday, May 22, 2020 - 03:28 PM (IST)
ਤਲਵੰਡੀ ਸਾਬੋ (ਮੁਨੀਸ਼ ਗਰਗ) : ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ ਅੰਦਰ ਲਾਕ ਡਾਊਨ ਅਤੇ ਪੰਜਾਬ ਵਿਚ ਕਰਫਿਊ ਲੱਗਣ ਤੋਂ ਬਾਅਦ ਇਕ ਵਾਰ ਜ਼ਿੰਦਗੀ ਠੱਪ ਹੋ ਕੇ ਰਹਿ ਗਈ ਸੀ। ਇਸ ਦੇ ਨਾਲ ਹੀ ਧਾਰਮਿਕ ਸਥਾਨਾਂ 'ਤੇ ਵੀ ਸੰਗਤਾਂ ਦੀ ਆਮਦ ਬੰਦ ਹੋ ਗਈ ਸੀ। ਹੁਣ ਪੰਜਾਬ ਵਿਚ ਕਰਫਿਊ ਹਟਾਏ ਜਾਣ ਤੋਂ ਬਾਅਦ ਸੰਗਤਾਂ ਥੋੜੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਵਿਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਅੱਜ ਮੱਸਿਆ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਘੱਟ ਗਿਣਤੀ 'ਚ ਸੰਗਤ ਨੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸੰਗਤਾਂ ਦੀ ਥੋੜੀ ਆਮਦ ਨੂੰ ਦੇਖਦੇ ਹੋਏ ਸੈਨੇਟਾਈਜ਼ਰ ਅਤੇ ਮਾਸਕਾ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਹਰ ਸ਼ਰਧਾਲੂ ਦੇ ਹੱਥ ਸੈਨੇਟਾਈਜ਼ ਕੀਤੇ ਜਾ ਰਹੇ ਸਨ ਅਤੇ ਜਿਸ ਕੋਲ ਮਾਸਕ ਨਹੀਂ ਸੀ ਉਸ ਨੂੰ ਮਾਸਕ ਵੀ ਦਿੱਤਾ ਜਾ ਰਿਹਾ ਸੀ ਜਦਕਿ ਇਮਾਰਤਾਂ ਨੂੰ ਵੀ ਲਗਤਾਰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਸੰਗਤਾਂ ਨੂੰ ਦੇਗ ਲੈਣ ਲਈ ਵੀ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ।