150 ਔਰਤਾਂ ਦੇ ਜਥੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਏ ਪ੍ਰਨੀਤ ਕੌਰ

Sunday, Mar 08, 2020 - 06:29 PM (IST)

ਅੰਮ੍ਰਿਤਸਰ/ਲਾਹੌਰ (ਰਮਨਦੀਪ ਸਿੰਘ ਸੋਢੀ) : ਮਹਿਲਾ ਦਿਵਸ ’ਤੇ 150 ਔਰਤਾਂ ਦੇ ਜਥੇ ਨਾਲ ਕਾਂਗਰਸ ਦੇ ਸੰਸਦ ਮੈਂਬਰ ਪ੍ਰਨੀਤ ਕੌਰ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਏ ਹਨ। ਅੰਮ੍ਰਿਤਸਰ ਤੋਂ ਰਵਾਨਾ ਹੋਇਆ ਫਿੱਕੀ ਫਲੋਅ ਦੇ ਇਸ ਜਥੇ ਦੀ ਅਗਵਾਈ ਪ੍ਰਨੀਤ ਕੌਰ ਵਲੋਂ ਕੀਤੀ ਗਈ ਹੈ। ਇਥੇ ਇਹ ਗੱਲ ਖਾਸ ਤੌਰ ’ਤੇ ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਪਹਿਲੀ ਵਾਰ ਔਰਤਾਂ ਦਾ ਇੰਨਾ ਵੱਡਾ ਜਥਾ ਭਾਰਤ ਤੋਂ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਇਆ ਹੈ। 

PunjabKesari

ਇਸ ਮੌਕੇ ਪ੍ਰਨੀਤ ਕੌਰ ਨੇ ਦੂਜੀ ਵਾਰ ਇਥੇ ਨਮਤਸਕਰ ਹੋ ਕੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਫਿੱਕੀ ਫਲੋਅ ਦੀ ਪਿੱਠ ਥਾਪੜਦਿਆਂ ਆਖਿਆ ਕਿ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਮਹਾਨ ਦਰਜਾ ਦਿਤਾ ਹੈ, ਫਿੱਕੀ ਫਲੋਅ ਵੀ ਉਸ ਦਰਜੇ ਨੂੰ ਬਰਕਰਾਰ ਰੱਖਣ ਲਈ ਔਰਤਾਂ ਦੇ ਹਰ ਖੇਤਰ ਵਿਚ ਮਦਦ ਕਰ ਰਹੀ ਹੈ। ਇਸ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਮੈਨੇਜਮੈਂਟ ਵਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। 

PunjabKesari

ਦੱਸ ਦੇਈਏ ਕਿ ਫਿੱਕੀ ਫਲੋਅ ਦੇ ਇਸ ਜੱਥੇ 'ਚ 150 ਤੋਂ ਵੱਧ ਔਰਤਾਂ ਸ਼ਾਮਲ ਹਨ ਤੇ ਇਹ ਜੱਥਾ ਪਿਆਰ, ਸ਼ਾਂਤੀ ਤੇ ਭਾਈਚਰਾਕ ਸਾਂਝ ਦਾ ਸੁਨੇਹਾ ਦਿੰਦਿਆਂ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਨਤਮਸਕਤ ਹੋਇਆ ਹੈ।

PunjabKesari

ਉਥੇ ਹੀ ਜਦੋਂ ਪੱਤਰਕਾਰਾਂ ਵਲੋਂ ਪਰਨੀਤ ਕੌਰ ਨੂੰ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਸ੍ਰੀ ਕਰਤਾਰਪੁਰ ਸਬੰਧੀ ਦਿੱਤੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਸਵਾਲ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਵਿਵਾਦ 'ਤੇ ਡੀ.ਜੀ.ਪੀ. ਪਹਿਲਾਂ ਹੀ ਆਪਣਾ ਸਪੱਸ਼ਟੀਕਰਨ ਦੇ ਚੁੱਕੇ ਹਨ ਅਤੇ ਉਹ ਇਸ ਸਬੰਧ 'ਚ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦੇ।

ਇਹ ਵੀ ਪੜ੍ਹੋ : Women's Day 'ਤੇ ਮਹਿਲਾ ਜਥੇ ਨਾਲ ਕਰਤਾਰਪਰ ਸਾਹਿਬ ਲਈ ਰਵਾਨਾ ਹੋਏ ਪ੍ਰਨੀਤ ਕੌਰ (ਵੀਡੀਓ)


Gurminder Singh

Content Editor

Related News