443 ਸਾਲਾਂ ਦੇ ਇਤਿਹਾਸ ''ਚ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ''ਚ ਨਹੀਂ ਹੋਇਆ ਵਿਸਾਖੀ ਪ੍ਰੋਗਰਾਮ

Tuesday, Apr 14, 2020 - 06:27 PM (IST)

443 ਸਾਲਾਂ ਦੇ ਇਤਿਹਾਸ ''ਚ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ''ਚ ਨਹੀਂ ਹੋਇਆ ਵਿਸਾਖੀ ਪ੍ਰੋਗਰਾਮ

ਅੰਮ੍ਰਿਤਸਰ : ਕਰਫਿਊ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੇ 443 ਸਾਲਾ ਦੇ ਇਤਿਹਾਸ 'ਚ ਪਹਿਲੀ ਵਾਰ ਵਿਸਾਖੀ ਮੌਕੇ ਦਰਬਾਰ ਸਾਹਿਬ ਵਿਖੇ ਸੰਗਤ ਦਾ ਹੜ੍ਹ ਦੇਖਣ ਨੂੰ ਨਹੀਂ ਮਿਲਿਆ। ਪਰੰਪਰਾ ਅਨੁਸਾਰ ਇਸ ਦਿਨ ਸੰਗਤ ਆਪਣੇ ਨਵਜੰਮੇ ਬੱਚਿਆਂ ਨੂੰ 'ਹਰ ਕੀ ਪੌੜੀ' 'ਚ ਅੰਮ੍ਰਿਤ ਦਾ ਚੂਲ੍ਹਾ ਛਕਾਉਣ ਅਤੇ ਪਵਿੱਤਰ ਸਰੋਵਰ ਦੀ ਡੁਬਕੀ ਲਗਾਉਣ ਲਈ ਵੱਡੀ ਗਿਣਤੀ ਵਿਚ ਸੱਚਖੰਡ ਪਹੁੰਚਦੀ ਸੀ ਪਰ ਇਸ ਵਾਰ ਸ਼ਰਧਾਲੂਆਂ ਦੀ ਗਿਣਤੀ ਨਾਮਾਤਰ ਸੀ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵਧਾਈ ਕਰਫਿਊ ਦੀ ਮਿਆਦ 

PunjabKesari

ਇਸ ਵਾਰ ਕੋਰੋਨਾ ਵਾਇਰਸ ਦੇ ਕਾਰਣ ਉਦਾਸੀ ਛਾਈ ਰਹੀ। ਦੂਰ-ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਤਾਂ ਕੀ ਇਸ ਵਾਰ ਸ੍ਰੀ ਅੰਮ੍ਰਿਤਸਰ ਦੇ ਆਸ-ਪਾਸ ਤੋਂ ਪੁੱਜਦੀਆਂ ਸੰਗਤਾਂ ਵੀ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਤੇ ਨਾਲ ਲੱਗਦੇ ਗੁਰਦੁਆਰਾ ਸਾਹਿਬਾਨ ਦੇ ਪਵਿੱਤਰ ਦਰਸ਼ਨ-ਇਸ਼ਨਾਨ ਨਹੀਂ ਕਰ ਪਾਈਆਂ। ਰੋਜ਼ਾਨਾ ਦੀ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਅਤੇ ਇਸ ਨਾਲ ਲੱਗਦੇ ਗੁਰਦੁਆਰਾ ਸਾਹਿਬਾਨ ਦੀ ਮਰਿਅਾਦਾ ਤਿੰਨ ਪਹਿਰੇ ਦੀਆਂ ਸੰਗਤਾਂ ਅਤੇ ਸੇਵਾਦਾਰਾਂ ਨੇ ਹੀ ਰਲ-ਮਿਲ ਕੇ ਸੰਭਾਲੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਤਿੰਨ ਪਹਿਰੇ ਦੀ ਸੇਵਾ ਉਪਰੰਤ ਮੁੱਖ ਦੁਆਰ ’ਤੇ ਮਰਿਅਾਦਾ ਅਨੁਸਾਰ ਸੰਗਤਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ ਰਹੀਆਂ। ਕਰੀਬ 2:30 ਵਜੇ ਮੁੱਖ ਦੁਆਰ ਦੇ ਕਿਵਾਡ਼ ਖੁੱਲ੍ਹਣ ਉਪਰੰਤ ਸੰਗਤਾਂ ਗੁਰਬਾਣੀ ਸ਼ਬਦਾਂ ਦਾ ਗਾਇਨ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨ ਕਰਨ ਲਈ ਦਾਖਲ ਹੋਈਆਂ।

PunjabKesari

ਰਾਗੀ ਸਿੰਘਾਂ ਵੱਲੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀਆਂ ਛਹਿਬਰਾਂ ਲਾਈਆਂ ਗਈਆਂ। ਸਾਢੇ ਚਾਰ ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਨਹਿਰੀ ਪਾਲਕੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਅਤੇ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਕੀਤਾ ਅਤੇ ਸੰਗਤਾਂ ਵੱਲੋਂ ਸਵਯੀਆਂ ਦਾ ਉਚਾਰਣ ਕੀਤਾ ਗਿਆ। ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਇਸ਼ਨਾਨ ਦੀ ਸੇਵਾ ਦੀ ਆਰੰਭਤਾ ਹੋਈ। ਸੰਗਤਾਂ ਨੇ ਵਿਸਾਖੀ ਦੇ ਪਾਵਨ ਦਿਹਾਡ਼ੇ ’ਤੇ ਬਾਬਾ ਬੁੱਢਾ ਜੀ ਦੀ ਬੇਰ ਸਥਿਤ ਪਰਿਕਰਮਾ ’ਚ ਮੋਮਬੱਤੀਆਂ ਜਗਾ ਕੇ ਦੀਪ ਮਾਲਾ ਕੀਤੀ। ਸਾਰਾ ਦਿਨ ਗੁਰੂ ਕੇ ਲੰਗਰ ਵਰਤੇ।

ਖਾਲਸਾ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ 'ਚ ਹੋਣ ਵਾਲਾ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਵੀ ਨਹੀਂ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਯੋਜਿਤ ਢਾਡੀ ਦਰਬਾਰ ਵੀ ਨਹੀਂ ਲੱਗਾ। ਜਿਹੜੇ ਇੱਕਾ-ਦੁੱਕਾ ਸ਼ਰਧਾਲੂ ਪਹੁੰਚੇ ਉਨ੍ਹਾਂ ਨੇ ਪਵਿੱਤਰ ਸਰੋਵਰ ਵਿਚ ਡੁਬਕੀ ਲਗਾਈ ਅਤੇ ਦਰਬਾਰ ਸਾਹਿਬ 'ਚ ਨਤਮਸਤਕ ਹੋ ਕੇ ਇਸ ਮਹਾਮਾਰੀ ਤੋਂ ਮਨੁੱਖਤਾ ਨੂੰ ਬਚਾਉਣ ਦੀ ਅਰਦਾਸ ਕੀਤੀ। ਨਾ-ਮਾਤਰ ਸ਼ਰਧਾਲੂ ਆਪਣੇ ਨਾਲ ਨਵਜੰਮੇ ਬੱਚਿਆਂ ਨੂੰ ਲੈ ਕੇ ਆਏ ਸਨ। 

ਇਹ ਵੀ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਲਾਏ ਸੈਨੀਟਾਈਜ਼ੇਸ਼ਨ ਟਨਲ      

PunjabKesari

ਕਰੋਨਾ ਵਾਇਰਸ ਕਾਰਣ ਜਨ-ਕਲਿਆਣ ਹਿੱਤ ਲਈ ਅਹਿਤਿਆਤ ਵਰਤਦਿਆਂ ਪੁਲਸ ਪ੍ਰਸ਼ਾਸਨ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਚੱਪੇ-ਚੱਪੇ ’ਤੇ ਨਾਕੇ ਲਾ ਕੇ ਸੰਗਤਾਂ ਨੂੰ ਰੋਕਿਆ ਗਿਆ ਤਾਂ ਜੋ ਵਿਸਾਖੀ ਸਮੇਂ ਸੰਗਤਾਂ ਭੀਡ਼ ਦੇ ਰੂਪ ’ਚ ਇਕੱਠੀਆਂ ਨਾ ਹੋ ਸਕਣ। ਸੰਗਤਾਂ ਅੱਖਾਂ ’ਚ ਅੱਥਰੂ ਭਰਦੀਆਂ ਦਿਖਾਈ ਦਿੱਤੀਆਂ ਅਤੇ ਕੁਝ ਭਰੇ ਮਨ ਨਾਲ ਵਾਪਸ ਮੁਡ਼ ਗਈਆਂ।

ਜਲਿਆਂਵਾਲਾ ਬਾਗ 'ਚ ਨਹੀਂ ਹੋਇਆ ਸ਼ਰਧਾਂਜਲੀ ਪ੍ਰੋਗਰਾਮ
ਸ਼ਹੀਦ ਸਥਲ ਜਲਿਆਂਵਾਲਾ ਬੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪਹਿਲੀ ਵਾਰ ਕੋਈ ਵੀ ਪ੍ਰੋਗਰਾਮ ਦਾ ਆਯੋਜਨ ਨਹੀਂ ਹੋਇਆ। ਕੇਂਦਰ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਜਲਿਆਂਵਾਲਾ ਬਾਗ 15 ਜੂਨ ਨੂੰ ਹੀ ਖੁੱਲ੍ਹੇਗਾ। ਇਸ ਸੰਬੰਧ 'ਚ ਜਲਿਆਂਵਾਲਾ ਬਾਗ ਦੇ ਸਕੱਤਰ ਐੱਸ. ਮੁਖਰਜੀ ਨੇ ਇਕ ਵੱਡਾ ਹੋਰਡਿੰਗ ਮੁੱਖ ਗੇਟ ਦੇ ਬਾਹਰ ਲਗਾ ਦਿੱਤਾ ਸੀ। ਜਲਿਆਂਵਾਲਾ ਬਾਗ ਦੇ ਪ੍ਰਬੰਧਕਾਂ ਨੇ ਮੁੱਖ ਗੇਟ ਦੇ ਬਾਹਰ ਟੀਨ ਲਗਾ ਕੇ ਰਸਤਾ ਬੰਦ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਇਤਿਹਾਸ ਦਾ ਖ਼ੂਨੀ ਸਫ਼ਾ ‘ਜਲ੍ਹਿਆਂਵਾਲ਼ਾ ਬਾਗ਼ 1919’ : ਯਾਦ ਕਰੋ ਉਹ 13 ਦਿਨ !      


author

Gurminder Singh

Content Editor

Related News