ਨਵੀਂ ਪਹਿਲ: ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਪਕਾਉਣ ਲਈ ਹੋਵੇਗੀ CNG ਦੀ ਵਰਤੋਂ

10/09/2018 9:49:04 PM

ਅੰਮ੍ਰਿਤਸਰ— ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਪਕਾਉਣ ਲਈ ਇਕ ਪਹਿਲ ਕਰਨ ਜਾ ਰਹੀ ਹੈ। ਛੇਤੀ ਹੀ ਸ੍ਰੀ ਹਰਿਮੰਦਰ ਸਾਹਿਬ 'ਚ ਐੱਲ.ਪੀ.ਜੀ. ਗੈਸ ਦੀ ਬਜਾਏ ਸੀ.ਐੱਨ.ਜੀ. ਗੈਸ ਵਰਤੀ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰੀਬ ਸਾਲ ਪਹਿਲਾਂ ਗੁਜਰਾਤ ਪੈਟਰੋਲੀਅਮ ਕਾਰਪੋਰੇਸ਼ਨ ਨੂੰ ਇਸ ਸਬੰਧੀ ਮਨਜ਼ੂਰੀ ਦਿੱਤੀ ਸੀ।

ਸ੍ਰੀ ਦਰਬਾਰ ਸਾਹਿਬ 'ਚ ਲੰਗਰ ਬਣਾਉਣ ਲਈ ਰੋਜ਼ਾਨਾ ਕਰੀਬ 90 ਤੋਂ 100 ਸਲੰਡਰ ਵਰਤੇ ਜਾਂਦੇ ਹਨ। ਖਾਸ ਦਿਨਾਂ ਤੇ ਤਿਉਹਾਰਾਂ ਦੇ ਦਿਨਾਂ 'ਚ ਇਹ ਗਿਣਤੀ ਦੋ ਤੋਂ ਤਿੰਨ ਗੁਣਾ ਵਧ ਜਾਂਦੀ ਹੈ। ਐੱਲਪੀਜੀ ਮਹਿੰਗੀ ਗੈਸ ਮੰਨੀ ਜਾਂਦੀ ਹੈ ਤੇ ਕਮੇਟੀ ਨੂੰ ਵੱਡੀ ਗਿਣਤੀ 'ਚ ਐਲਪੀਜੀ ਗੈਸ ਦੇ ਸਿਲੰਡਰ ਸਟੋਰ ਕਰਕੇ ਰੱਖਣੇ ਪੈਂਦੇ ਸਨ ਤਾਂ ਕਿ ਲੰਗਰ ਪਕਾਉਣ ਵੇਲੇ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ। ਜਾਣਕਾਰੀ ਮੁਤਾਬਕ ਇਸ ਸੁਵਿਧਾ ਲਈ ਗੁਜਰਾਤ ਤੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤਕ ਲੰਬੀ ਪਾਈਪਲਾਈਨ ਵਿਛਾਈ ਜਾਵੇਗੀ। ਇਸ ਲਈ ਸੁਲਤਾਨਵਿੰਡ ਇਲਾਕੇ 'ਚ ਸੀ.ਐੱਨ.ਜੀ. ਸਟੇਸ਼ਨ ਵੀ ਸਥਾਪਤ ਕੀਤਾ ਜਾ ਰਿਹਾ ਹੈ।


Related News