ਨਾਭਾ : ਗੁਰੂ ਰਵਿਦਾਸ ਮਾਮਲੇ ''ਚ ਦਲਿਤ ਭਾਈਚਾਰਾ 9 ਜੂਨ ਨੂੰ SSP ਨਾਲ ਕਰੇਗਾ ਮੁਲਾਕਾਤ
Monday, Jun 08, 2020 - 03:50 PM (IST)
ਨਾਭਾ (ਖੁਰਾਣਾ) : ਅੱਜ ਇੱਥੇ ਪ੍ਰੈਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਗੁਰਚਰਨ ਸਿੰਘ ਰਾਮਗੜ੍ਹ, ਕਨਵੀਨਰ ਸੰਵਿਧਾਨ ਬਚਾਓ ਅੰਦੋਲਨ ਭਾਰਤ, ਬਾਬਾ ਗੁਰਕੀਰਤ ਸਿੰਘ ਅੱਚਲ ਮੁੱਖ ਸਲਾਹਕਾਰ, ਜੋਰਾ ਸਿੰਘ ਚੀਮਾ ਪ੍ਰਧਾਨ (ਬੀ.ਐਸ. ਟੀ. ਏ. ਪੰਜਾਬ) ਸੁਰਜੀਤ ਸਿੰਘ ਗੋਰੀਆ ਆਗੂ ਬਾਮਸੇਫ, ਡਾ. ਐਸ. ਐਸ. ਰੌਣੀ ਨੇ ਦੱਸਿਆ ਕਿ ਮਿਤੀ 27 ਮਈ ਨੂੰ ਦਲਿਤ ਸਮਾਜ ਅਤੇ ਸਮਾਜ ਦੀਆਂ ਭਰਾਤਰੀ ਜੱਥੇਬੰਦੀਆਂ ਵੱਲੋਂ ਆਈ. ਜੀ. ਪਟਿਆਲਾ ਰੇਂਜ ਪਟਿਆਲਾ ਨੂੰ ਇੱਕ ਮੰਗ ਪੱਤਰ ਦਿੱਤੀ ਗਿਆ ਸੀ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਨੂੰ ਤੰਬਾਕੂ ਦੀ ਡੱਬੀ ਉਪਰ ਤਸਵੀਰ ਲਗਵਾ ਕੇ ਦੇਸ਼-ਵਿਦੇਸ਼ਾਂ 'ਚ ਵੱਸਦੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੈਰੋਕਾਰਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਗਿਆ ਹੈ, ਕਿਉਂਕਿ ਕਰੋੜਾਂ ਹੀ ਲੋਕ ਗੁਰੂ ਰਵਿਦਾਸ ਜੀ ਨੂੰ ਗੁਰੂ, ਪੀਰ ਅਤੇ ਰਹਿਬਰ ਮੰਨਦੇ ਹਨ।
ਉਨ੍ਹਾਂ ਦੱਸਿਆ ਕਿ ਆਈ. ਜੀ. ਰੇਂਜ ਪਟਿਆਲਾ ਵੱਲੋਂ ਮੰਗ ਪੱਤਰ ਮਾਰਕ ਕਰਕੇ ਲੋੜੀਂਦੀ ਕਾਨੂੰਨੀ ਕਾਰਵਾਈ ਲਈ ਐਸ. ਐਸ. ਪੀ. ਸਾਹਿਬ ਪਟਿਆਲਾ ਨੂੰ ਭੇਜ ਦਿੱਤਾ ਸੀ ਪਰ ਕਰੀਬ 15 ਦਿਨ ਬੀਤਣ ਦੇ ਬਾਵਜੂਦ ਦੋਸ਼ੀਆਂ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਦਲਿਤ ਸਮਾਜ ਅਤੇ ਸਮਾਜ ਦੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਸਮਾਜਿਕ ਦੂਰੀ ਅਤੇ ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਨੂੰ ਧਿਆਨ 'ਚ ਰੱਖਦਿਆਂ 9 ਜੂਨ ਨੂੰ ਐਸ.ਐਸ.ਪੀ. ਸਾਹਿਬ ਪਟਿਆਲਾ ਨੂੰ ਵਫਦ ਮਿਲੇਗਾ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਮੰਗ ਕੀਤੀ ਕਿ ਦੋਸੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।