ਤੁਗਲਕਾਬਾਦ ਵਿਖੇ ਮੁੜ ਉਸੇ ਸਥਾਨ ''ਤੇ ਹੀ ਬਣੇਗਾ ਸ੍ਰੀ ਗੁਰੂ ਰਵਿਦਾਸ ਮੰਦਰ : ਸੋਮ ਪ੍ਰਕਾਸ਼

Monday, Sep 16, 2019 - 12:53 AM (IST)

ਤੁਗਲਕਾਬਾਦ ਵਿਖੇ ਮੁੜ ਉਸੇ ਸਥਾਨ ''ਤੇ ਹੀ ਬਣੇਗਾ ਸ੍ਰੀ ਗੁਰੂ ਰਵਿਦਾਸ ਮੰਦਰ : ਸੋਮ ਪ੍ਰਕਾਸ਼

ਫਗਵਾੜਾ (ਹਰਜੋਤ)-ਦਿੱਲੀ ਦੇ ਤੁਗਲਕਾਬਾਦ ਵਿਖੇ ਢਾਹਿਆ ਗਿਆ ਸ੍ਰੀ ਗੁਰੂ ਰਵਿਦਾਸ ਮੰਦਰ ਮੁੜ ਉਸੇ ਹੀ ਸਥਾਨ 'ਤੇ ਹਰ ਹਾਲਤ 'ਚ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੰਤ ਸਮਾਜ ਦੇ ਸਟੈਂਡ ਨਾਲ ਦ੍ਰਿੜ ਇਰਾਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਭੁਲੇਖਾ ਛੱਡ ਦੇਣਾ ਚਾਹੀਦਾ ਹੈ ਕਿ ਮੰਦਰ ਉੱਥੇ ਨਹੀਂ ਬਣੇਗਾ। ਉਨ੍ਹਾਂ ਕਿਹਾ ਕਿ ਹੁਣ ਅਦਾਲਤ 'ਚ ਅਗਲੀ ਤਰੀਕ 30 ਸਤੰਬਰ ਹੈ ਅਤੇ ਸੁਪਰੀਮ ਕੋਰਟ 'ਚੋਂ ਕੇਸ ਦੇ ਨਿਪਟਾਰੇ ਮਗਰੋਂ ਕੇਂਦਰ ਸਰਕਾਰ ਆਪਣਾ ਕੰਮ ਕਰੇਗੀ।

'ਜ਼ਿਮਨੀ ਚੋਣ ਵਿਚ ਡਟਿਆ ਸਰਕਾਰੀ ਅਧਿਕਾਰੀ ਦੇਵੇ ਅਸਤੀਫਾ'
ਫਗਵਾੜਾ ਵਿਧਾਨ ਸਭਾ ਦੀ ਹੋ ਰਹੀ ਜ਼ਿਮਨੀ ਚੋਣ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਇਸ ਸਬੰਧੀ ਆਪਣਾ ਢੁਕਵਾਂ ਉਮੀਦਵਾਰ ਚੋਣ ਮੈਦਾਨ 'ਚ ਉਤਾਰੇਗੀ। ਉਨ੍ਹਾਂ ਕਾਂਗਰਸ ਦੇ ਇਕ ਸੰਭਾਵੀ ਉਮੀਦਵਾਰ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਕ ਸੀਨੀਅਰ ਅਧਿਕਾਰੀ ਆਪਣੀ ਡਿਊਟੀ ਛੱਡ ਕੇ ਜਨ ਸੰਪਰਕ ਮੁਹਿੰਮ 'ਚ ਡਟਿਆ ਹੈ ਜੋ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਲਈ ਉਸ ਨੂੰ ਪਹਿਲਾਂ ਨੌਕਰੀ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।


author

Karan Kumar

Content Editor

Related News