ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ਸੁਲਤਾਨ ਹਮੀਦ

Thursday, May 14, 2020 - 11:12 AM (IST)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ਸੁਲਤਾਨ ਹਮੀਦ

ਅਲੀ ਰਾਜਪੁਰਾ
94176-79302

 ਸੁਲਤਾਨ ਹਮੀਦ

ਸੁਲਤਾਨ ਹਮੀਦ ਹੰਕਾਰੀ ਰਾਜਾ ਸੀ, ਜਿਸ ਦੇ ਦਿਲ ਵਿਚ ਫ਼ਕੀਰਾਂ-ਪੀਰਾਂ ਲਈ ਕੋਈ ਜਗ੍ਹਾ ਨਹੀਂ ਸੀ। ਉਹ ਕੱਟੜ ਖ਼ਿਆਲਾਂ ਦਾ ਧਾਰਨੀ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਦੀਨੇ ਤੋਂ ਵਾਪਸੀ ਵੇਲੇ ਕਾਹਿਰਾ ਗਏ ਤਾਂ ਉਨ੍ਹਾਂ ਦਾ ਮੇਲ ਸੁਲਤਾਨ ਹਮੀਦ ਨਾਲ ਹੋਇਆ ਸੀ। ਗੁਰੂ ਜੀ ਨਾਲ ਇਸਦੀ ਲੰਬੀ ਵਿਚਾਰ ਚਰਚਾ ਹੋਈ। ਗੁਰੂ ਜੀ ਨੇ ਵਿਚਾਰ ਚਰਚਾ ਦੌਰਾਨ ਦੱਸਿਆ, " ਰੱਬ ਬੰਦਿਆ ਤੋਂ ਵੱਖਰਾ ਹੋ ਕੇ ਅਸਮਾਨ ਵਿੱਚ ਕਿਤੇ ਲੁਕ ਕੇ ਨਹੀਂ ਬੈਠਾ ਉਹ ਤਾਂ ਕੁਦਰਤ ਦੇ ਕਣ-ਕਣ ਵਿੱਚ ਸਮਾਇਆ ਹੋਇਆ ਹੈ। ਉਹ ਕੁਦਰਤ ਦਾ ਖੁਦ ਰਚਨਹਾਰ ਹੈ। ਮੁਸਲਮਾਨਾਂ ਨੂੰ ਕੇਵਲ ਸ਼ਰ੍ਹਾਂ ਅਤੇ ਸ਼ਰੀਅਤ ਨੂੰ ਪੜ੍ਹਮਾ ਤੇ ਪੜ੍ਹਾਉਣਾ ਹੀ ਕਾਫ਼ੀ ਨਹੀਂ ਹੈ, ਹਰ ਮੁਸਲਮਾਨ ਨੂੰ ਸ਼ਰੀਅਤ 'ਤੇ ਅਮਲ ਵੀ ਕਰਨਾ ਚਾਹੀਦਾ ਹੈ। ਸੱਚ ਦੇ ਰਾਹ 'ਤੇ ਤੁਰਨਾ ਸਜਦੇ ਦੇ ਬਰਾਬਰ ਹੈ।" ਗੁਰੂ ਜੀ ਹਮੀਦ ਦੀ ਵਿਚਾਰਧਾਰਾ ਤੋਂ ਜਲਦੀ ਜਾਣੂੰ ਹੋ ਗਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਹੰਕਾਰ, ਕੱਟੜਤਾ, ਲੋਭ-ਲਾਲਸਾ ਤੇ ਜ਼ੁਲਮ ਤਿਆਗ ਕੇ ਸਦਾ ਨਿਵ ਦੇ ਚੱਲਣ ਦੀ ਸਲਾਹ ਦਿੱਤੀ। ਉਹ ਗੁਰੂ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਗੁਰੂ ਜੀ ਦੇ ਲੜ ਲੱਗ ਗਿਆ। 


ਬਾਬਰ 

ਮੱਕਾ ਮਦੀਨਾ ਦੀ ਉਦਾਸੀ, ਜਿਸ ਨੂੰ ਮੁਸਲਮਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੱਜ ਯਾਤਰਾ ਵੀ ਕਹਿੰਦੇ ਹਨ, ਤੋਂ ਵਾਪਸੀ ਵੇਲ਼ੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਕੋਲ ਠਹਿਰ ਕੀਤੀ ਸੀ। ਗੁਰੂ ਜੀ ਨੇ ਕਾਬਲ ਕੰਧਾਰ ਦੇ ਹਾਲਾਤਾਂ ਨੂੰ ਦੇਖ ਕੇ ਭਵਿੱਖ ਬਾਣੀ ਕਰ ਦਿੱਤੀ ਸੀ ਕਿ ਬਾਬਰ " ਜ਼ੁਲਮ ਦੀ ਜੰਝ ਲੈ ਕੇ ਹਿੰਦੋਸਤਾਨ ਦਾ ਅਮਨ ਆਮਾਨ ਵਿਆਹੁਣ ਆ ਰਿਹਾ ਹੈ। ਜਿਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਦਾ ਸ਼ਬਦ ਹੈ। ਤਿਲੰਗ ਮਹਲਾ- 

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।।
ਪਾਪਾ ਕੀ ਜੱਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ।।
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ।। ( ਅੰਗ 722)

ਕਿਉਂਕਿ ਉਸ ਸਮੇਂ ਹਾਕਮ ਆਪਣੀ ਪ੍ਰਜਾ ਪ੍ਰਤੀ ਫ਼ਰਜ਼ਾਂ ਨੂੰ ਭੁੱਲ ਕੇ ਆਪੋ ਪਾਪੀ, ਐਸ਼-ਪ੍ਰਸਤੀ ਵਿਚ ਪੈ ਚੁੱਕੇ ਸਨ। ਕੁਝ ਸਾਖੀ 'ਚ ਇਉ ਵੀ ਮਿਲਦਾ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਐਮਨਾਬਾਦ ਸਨ ਤਾਂ ਬਾਬਰ ਨੇ ਉੱਥੋਂ ਦੇ ਵਸਨੀਕਾਂ ਤੇ ਗੁਰੂ ਜੀ ਨੂੰ ਬੰਦੀ ਬਣਾ ਲਿਆ। ਉਹ ਹੋ ਰਹੇ ਸਨ। ਗੁਰੂ ਜੀ, ਮਰਦਾਨਾ ਤੇ ਭਾਈ ਲਾਲੋਂ ਸ਼ੁਕਰ ਦੇ ਗੀਤ ਗਾ ਰਹੇ ਸਨ, ਕਿਉਂਕਿ ਇਸ ਬਾਰੇ ਗੁਰੂ ਜੀ ਪਹਿਲਾਂ ਹੀ ਜਾਣੂੰ ਸਨ। ਗੁਰੂ ਜੀ ਦਾ ਕਹਿਣਾ ਸੀ ਕਿ ਦੇਸ਼ ਆਪਣੀ ਅਣਗਹਿਲੀ ਦੀ ਸਜ਼ਾ ਭੁਗਤ ਰਿਹਾ ਹੈ। ਜਦੋਂ ਬਾਬਰ ਨੇ ਇਨ੍ਹਾਂ ਨੂੰ ਸ਼ੁਕਰ ਦੇ ਗੀਤ ਗਾਉਂਦਿਆਂ ਸੁਣਿਆ ਤਾਂ ਗੁਰੂ ਜੀ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ। ਗੁਰੂ ਜੀ ਨੇ ਆਪਣੀ ਇਕੱਲਿਆਂ ਦੀ ਰਿਹਾਈ ਤੋਂ ਜਵਾਬ ਦੇ ਦਿੱਤਾ। ਬਾਬਰ ਨੇ ਗੁਰੂ ਜੀ ਦੇ ਕਹਿਣ 'ਤੇ ਸਭ ਨੂੰ ਰਿਹਾ ਕਰ ਦਿੱਤਾ ਤੇ ਕਿਹਾ ਕਿ ਮੈਨੂੰ ਆਪ ਜੀ ਦੀ ਰੂਹ ' ਚੋਂ ਖ਼ੁਦਾ ਦੇ ਦੀਦਾਰ ਹੋਏ ਹਨ। ਬਾਬਰ ਰਿਹਾਈ ਪਿੱਛੋਂ ਕਹਿਣ ਲੱਗਿਆ ਕਿ, ''ਮੈਨੂੰ ਕੋਈ ਉਪਦੇਸ਼ ਦਿਓ। " ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ '' ਸਹੀ ਫ਼ੈਸਲਿਆਂ ਨਾਲ ਨਿਆਂ ਕਰੋ, ਭਲੇ-ਬੰਦਗੀ ਵਾਲੇ ਇਨਸਾਨਾਂ ਦਾ ਸਤਿਕਾਰ ਕਰੋ, ਤੈਨੂੰ ਸ਼ਰਾਬ ਦਾ ਸੇਵਨ ਬਿਲਕੁਲ ਛੱਡ ਦੇਣਾ ਚਾਹੀਦਾ ਏ ਜੂਆ ਸੱਚੇ ਮੁਸਲਮਾਨ ਲਈ ਹਰਾਮ ਹੈ।'' ਬਾਬਰ ਗੁਰੂ ਜੀ ਦੇ ਉਪਦੇਸ਼ਾ 'ਤੇ ਅਮਲ ਕਰਦਾ ਹੋਇਆ ਸਾਰੇ ਅੈਬਾਂ ਤੋਂ ਤਿਆਗ ਕਰਕੇ ਗੁਰੂ ਜੀ ਦੇ ਲੜ ਲੱਗ ਗਿਆ। 


author

rajwinder kaur

Content Editor

Related News