''ਬਾਬੇ ਨਾਨਕ'' ਦੇ ਪ੍ਰਕਾਸ਼ ਦਿਹਾੜੇ ''ਤੇ ਗੁ. ਸ੍ਰੀ ਬੇਰ ਸਾਹਿਬ ਵਿਖੇ ਉਮੜਿਆ ਸੈਲਾਬ (ਤਸਵੀਰਾਂ)
Tuesday, Nov 12, 2019 - 06:42 PM (IST)

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)—ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣ ਲਈ ਅੱਜ ਪੁੱਜੇ ਹੋਏ ਹਨ।
ਸੰਗਤਾਂ 'ਚ ਪ੍ਰਕਾਸ਼ ਪੁਰਬ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਜਿੱਥੇ ਲੱਖਾਂ ਸ਼ਰਧਾਲੂ ਸਵੇਰ ਤੋਂ ਹੀ ਲੰਮੀਆਂ ਲਾਈਨਾਂ ਚ ਲੱਗ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੀਆਂ ਹਨ ਉੱਥੇ ਹੀ ਵੱਖ-ਵੱਖ ਵੀ. ਆਈ. ਪੀਜ਼ ਵੀ ਮੱਥਾ ਟੇਕਣ ਲਈ ਆ ਰਹੇ ਹਨ।
ਅੱਜ ਪੂਰਾ ਸੁਲਤਾਨਪੁਰ ਲੋਧੀ ਗੁਰੂ ਨਾਨਕ ਸਾਹਿਬ ਦੇ ਨਾਨਕ ਨਾਮ ਰੂਪੀ ਰੰਗ 'ਚ ਰੰਗਿਆ ਹੋਇਆ ਹੈ। ਸਾਰਿਆਂ ਦੇ ਚਿਹਰੇ 'ਤੇ ਆਲੌਕਿਕ ਖੁਸ਼ੀ ਦਿਖਾਈ ਦੇ ਰਹੀ ਹੈ।
ਗੁਰਦੁਆਰਾ ਬੇਰ ਸਾਹਿਬ ਵਿਖੇ ਵੀ. ਆਈ. ਪੀਜ ਕਾਰਨ ਭਾਵੇਂ ਵੱਖ-ਵੱਖ ਰੋਕਾਂ ਲਗਾਈਆਂ ਹੋਈਆਂ ਹਨ ਅਤੇ ਸੰਗਤਾਂ ਨੂੰ ਪ੍ਰੇਸ਼ਾਨੀ ਵੀ ਹੋ ਰਹੀ ਹੈ ਪਰ ਫਿਰ ਵੀ ਦਰਸ਼ਨ ਕਰਕੇ ਸੰਗਤਾਂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਪੁਕਾਰ ਰਹੀਆਂ ਹਨ।