ਸੰਗਤ ''ਚ ਭਾਰੀ ਉਤਸ਼ਾਹ, ਗੁ. ਸ੍ਰੀ ਹੱਟ ਸਾਹਿਬ ਮੱਥਾ ਟੇਕਣ ਲਈ ਲੱਗੀਆਂ ਲੰਬੀਆਂ ਲਾਈਨਾਂ (ਤਸਵੀਰਾਂ)

Thursday, Nov 07, 2019 - 02:58 PM (IST)

ਸੰਗਤ ''ਚ ਭਾਰੀ ਉਤਸ਼ਾਹ, ਗੁ. ਸ੍ਰੀ ਹੱਟ ਸਾਹਿਬ ਮੱਥਾ ਟੇਕਣ ਲਈ ਲੱਗੀਆਂ ਲੰਬੀਆਂ ਲਾਈਨਾਂ (ਤਸਵੀਰਾਂ)

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਲਤਾਨਪਰ ਲੋਧੀ ਵਿਖੇ ਰੌਣਕਾਂ ਲੱਗੀਆਂ ਹੋਈਆਂ ਹਨ। ਰੋਜ਼ਾਨਾ ਵੱਡੀ ਗਿਣਤੀ 'ਚ ਸ਼ਰਧਾਲੂ ਗੁਰ. ਸ੍ਰੀ ਬੇਰ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋ ਰਹੀਆਂ ਹਨ।

PunjabKesari

ਪ੍ਰਕਾਸ਼ ਪੁਰਬ ਦੇ ਸਬੰਧ 'ਚ ਅੱਜ ਵੀ ਪਾਵਨ ਅਤੇ ਇਤਿਹਾਸਕ ਗੁਰਦੁਆਰਾ ਸ੍ਰੀ ਹੱਟ ਸਾਹਿਬ ਵਿਖੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਮੋਦੀਖਾਨੇ ਦੇ ਸਦੀਆਂ ਪੁਰਾਣੇ ਪਾਵਨ ਵੱਟਿਆਂ ਦੇ ਦਰਸ਼ਨ ਕੀਤੇ।ਇਸ ਸਮੇਂ ਨਿਰਵੈਰ ਖਾਲਸਾ ਸੇਵਾ ਸੁਸਾਇਟੀ ਸੁਲਤਾਨਪੁਰ ਲੋਕਾਂ ਦੇ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਰੋਕ-ਰੋਕ ਕੇ ਵਧੀਆ ਢੰਗ ਨਾਲ ਦਰਸ਼ਨ ਕਰਵਾਉਣ 'ਚ ਸਹਾਇਤਾ ਕੀਤੀ ਗਈ। 

PunjabKesari


ਬੇਹੱਦ ਖਾਸ ਮਹੱਤਵ ਰੱਖਦੈ ਗੁਰਦੁਆਰਾ ਸ੍ਰੀ ਹੱਟ ਸਾਹਿਬ ਦਾ ਇਤਿਹਾਸ
ਗੁਰਦੁਆਰਾ ਸ੍ਰੀ ਹੱਟ ਸਾਹਿਬ ਉਸ ਜਗ੍ਹਾ ਸੁਸ਼ੋਭਿਤ ਹੈ, ਜਿੱਥੇ ਗੁਰੂ ਨਾਨਕ ਸਾਹਿਬ ਬਤੌਰ ਮੋਦੀ ਦਾ ਕੰਮ ਕਰਦੇ ਰਹੇ। ਇਹ ਗੁਰਦੁਆਰਾ ਕਿਲੇ ਦੇ ਦੱਖਣ ਵੱਲ ਸਰਕਾਰੀ ਸਰਾਂ ਦੇ ਪਿਛਲੇ ਪਾਸੇ ਸਥਿਤ ਹੈ।

PunjabKesari

ਕਿਹਾ ਜਾਂਦਾ ਹੈ ਇਹ ਉਹ ਜਗ੍ਹਾ ਹੈ, ਜਿੱਥੇ ਗੁਰੂ ਸਾਹਿਬ ਦਰਵੇਸ਼, ਕਲੰਦਰ, ਸਾਧ, ਫਕੀਰਾਂ ਅਤੇ ਹੋਰ ਲੋੜਵੰਦਾਂ ਨੂੰ ਅਨਾਜ ਵੰਡਦੇ ਅਤੇ ਤੇਰਾ-ਤੇਰਾ ਉਚਾਰਦੇ ਜਦੋਂ ਗੁਰੂ ਨਾਨਕ ਸਾਹਿਬ ਦੀ ਪ੍ਰਭੂਤਾ ਦਿਨੋਂ-ਦਿਨ ਵੱਧਦੀ ਗਈ ਤਾਂ ਕਿਸੇ ਈਰਖਾਲੂ ਨੇ ਦੌਲਤ ਖਾਂ ਲੋਧੀ ਪਾਸ ਸ਼ਿਕਾਇਤ ਕੀਤੀ ਕਿ ਨਾਨਕ ਮੋਦੀਖਾਨਾ ਲੋਕਾਂ ਨੂੰ ਲੁਟਾ ਰਿਹਾ ਹੈ ਪਰ ਜਦੋਂ ਮੋਦੀਖਾਨੇ ਦੇ ਹਿਸਾਬ ਦੀ ਜਾਂਚ-ਪੜਤਾਲ ਕੀਤੀ ਗਈ ਤਾਂ ਕਿਸੇ ਵੀ ਕਿਸਮ ਦਾ ਘਾਟਾ ਨਾ ਨਿਕਲਿਆ, ਬਲਕਿ ਗੁਰੂ ਨਾਨਕ ਸਾਹਿਬ ਦਾ ਬਕਾਇਆ ਵੱਧ ਨਿਕਲਿਆ।

PunjabKesari

ਇਸ ਪਾਵਨ ਅਸਥਾਨ 'ਤੇ ਅੱਜ ਵੀ ਉਹ ਵੱਟੇ ਮੌਜੂਦ ਹਨ। ਜਿਸ ਨਾਲ ਗੁਰੂ ਜੀ ਨਾਪ-ਤੋਲ ਦਾ ਕੰਮ ਕਰਦੇ ਸਨ।ਸਤਿਗੁਰੂ ਨਾਨਕ ਸਾਹਿਬ ਜੀ ਨੇ ਇਸ ਅਸਥਾਨ 'ਤੇ ਮੋਦੀ ਖਾਨਾ ਚਲਾਉਂਦੇ ਹੋਏ ਸੰਗਤਾਂ ਦੀਆਂ ਝੋਲੀਆਂ 'ਤੇਰਾ ਹੈ ਤੇਰਾ ਹੈ' ਪੁਕਾਰਦੇ ਹੋਏ ਭਰੀਆਂ ਸਨ।

PunjabKesari


author

shivani attri

Content Editor

Related News