ਪਿੰਡ ਡੰਗੋਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਅਤਿ ਨਿੰਦਣਯੋਗ: ਗਿ: ਰਘਬੀਰ ਸਿੰਘ

Sunday, Jun 10, 2018 - 06:06 PM (IST)

ਪਿੰਡ ਡੰਗੋਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਅਤਿ ਨਿੰਦਣਯੋਗ: ਗਿ: ਰਘਬੀਰ ਸਿੰਘ

ਸ੍ਰੀ ਆਨੰਦਪੁਰ ਸਾਹਿਬ (ਬਾਲੀ)— ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪਿੰਡ ਡੰਗੋਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਤਾਜ਼ਾ ਘਟਨਾ ਨਾਲ ਸਮੁੱਚੇ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਹਨ। ਇਸ ਅਤਿ ਨਿੰਦਣਯੋਗ ਘਟਨਾ ਨਾਲ ਸਮੁੱਚੇ ਇਲਾਕੇ ਭਰ 'ਚ ਜਿੱਥੇ ਰੋਸ ਦੀ ਭਾਵਨਾ ਭਰ ਗਈ ਹੈ ਉਥੇ ਹੀ ਇਹ ਕਮੀਨਤਾ-ਭਰਿਆ ਕਾਰਾ ਕਰਨ ਵਾਲਿਆਂ ਨੇ ਸਿੱਖ ਕੌਮ ਦੇ ਅੱਲੇ ਜ਼ਖਮਾਂ 'ਤੇ ਲੂਣ ਧੂੜ ਦਿੱਤਾ ਹੈ। ਉਨ੍ਹਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਗੁਰਦੁਆਰੇ ਕਮੇਟੀਆਂ ਨੂੰ ਹੋਰ ਜ਼ਿਆਦਾ ਚੌਕਸੀ ਵਰਤਣ ਦੀ ਤਾੜਨਾ ਕੀਤੀ ਹੈ ਅਤੇ ਕਿਹਾ ਕਿ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਵੀ ਜਿਹੜੀਆਂ ਕਮੇਟੀਆਂ ਅਤੇ ਗ੍ਰੰਥੀ ਸਿੰਘ ਅਵੇਸਲੇ ਹੁੰਦੇ ਹਨ ਉਹ ਵੀ ਇਸ ਤਰਾਂ ਦੀਆਂ ਮੰਦਭਾਗੀ ਘਟਨਾਵਾਂ 'ਚ ਬਰਾਬਰ ਦੇ ਜ਼ਿੰਮੇਵਾਰ ਹਨ।


Related News