ਮੀਂਹ ਦੌਰਾਨ ਸ੍ਰੀ ਦਰਬਾਰ ਸਾਹਿਬ ਦਾ ਮਨਮੋਹਕ ਦ੍ਰਿਸ਼, ਖੁਸ਼ਗਵਾਰ ਹੋਇਆ ਮੌਸਮ
Friday, Aug 05, 2022 - 06:20 PM (IST)
ਅੰਮ੍ਰਿਤਸਰ (ਸਰਬਜੀਤ) : ਗੁਰੂ ਨਗਰੀ ’ਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਚੌਮਾਸੇ ਨਾਲ ਜਿੱਥੇ ਲੋਕ ਹਾਲੋ-ਬੇਹਾਲ ਹੋ ਰਹੇ ਸਨ, ਉੱਥੇ ਹੀ ਸ਼ੁੱਕਰਵਾਰ ਦੀ ਸਵੇਰ ਨੂੰ ਪਈ ਧੜੱਲੇਦਾਰ ਬਾਰਿਸ਼ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲ ਹੈ। ਇਸ ਭਾਰੀ ਬਾਰਿਸ਼ ਦੌਰਾਨ ਜਿੱਥੇ ਆਮ ਲੋਕ ਘਰੋਂ ਨਿਕਲਣ ਤੋਂ ਪ੍ਰਹੇਜ਼ ਕਰ ਰਹੇ ਸਨ, ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਦੀ ਭੀੜ ਉਸੇ ਹੀ ਤਰ੍ਹਾਂ ਨਾਲ ਰਹੀ ਜਿਸ ਤਰ੍ਹਾਂ ਨਾਲ ਬਾਕੀ ਦਿਨਾਂ ਵਿੱਚ ਹੁੰਦੀ ਹੈ।
ਇਹ ਵੀ ਪੜ੍ਹੋ : ਵੀ. ਸੀ. ਵਿਵਾਦ ਜਲਦ ਨਿਬੇੜਨ ਦੇ ਰੌਂਅ ’ਚ ਮੁੱਖ ਮੰਤਰੀ, ਛੇਤੀ ਭੇਜਿਆ ਜਾ ਸਕਦੈ ਡਾ. ਰਾਜ ਬਹਾਦਰ ਨੂੰ ਸੱਦਾ
ਇਸ ਬਾਰਿਸ਼ ਦੌਰਾਨ ਗੁਰੂ ਘਰ ਵਿਚ ਮਨਮੋਹਰ ਦ੍ਰਿਸ਼ ਨਜ਼ਰ ਆਇਆ। ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਬਰਸਾਤ ਤੇ ਸ਼ਰਧਾ ਭਾਰੀ ਪੈ ਰਹੀ ਹੈ। ਜਾਣਕਾਰੀ ਅਨੁਸਾਰ ਅਗਲੇ ਦੋ ਦਿਨ ਹੋਰ ਬਰਸਾਤ ਪੈਣ ਦੇ ਆਸਾਰ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਐੱਨ.ਆਰ. ਆਈਜ਼ ਲਈ ਅਹਿਮ ਖ਼ਬਰ, ਵੱਡੇ ਕਦਮ ਚੁੱਕਣ ਜਾ ਰਹੀ ਭਗਵੰਤ ਮਾਨ ਸਰਕਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।