ਦੂਜੇ ਦਿਨ ਗੁਰੂ ਘਰ ਸੇਵਾ ਕਰਨ ਪਹੁੰਚੇ ਬਾਦਲ ਨੇ ਹੱਥ ਬੰਨ੍ਹ ਕੀਤੀ ਬੇਨਤੀ (ਵੀਡੀਓ)

Sunday, Dec 09, 2018 - 05:20 PM (IST)

ਅੰਮ੍ਰਿਤਸਰ (ਸੁਮਿਤ) : ਸ੍ਰੀ ਦਰਬਾਰ ਸਾਹਿਬ ਵਿਖੇ ਭੁੱਲਾਂ ਬਖਸ਼ਾਉਣ ਲਈ ਸੇਵਾ ਕਰਨ ਪਹੁੰਚੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੂਜੇ ਦਿਨ ਵੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਪੱਤਰਕਾਰਾਂ ਵਲੋਂ ਬਾਦਲ ਪਾਸੋਂ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਟਿੱਪਣੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਗੁਰੂ ਜ਼ਰੂਰੀ ਹੈ, ਇਸ ਲਈ ਉਹ ਕੈਪਟਨ ਦੀ ਟਿੱਪਣੀ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੇ ਹਨ। ਟਕਸਾਲੀਆਂ ਵਲੋਂ ਸੇਵਾ ਨੂੰ ਢੋਂਗ ਦੱਸੇ ਜਾਣ 'ਤੇ ਸਰਦਾਰ ਬਾਦਲ ਨੇ ਸਿਰਫ ਇੰਨਾ ਕਿਹਾ ਕਿ ਜਿਹੜਾ ਪਾਰਟੀ ਵਿਚ ਨਹੀਂ ਹੈ, ਉਹ ਅਕਾਲੀ ਨਹੀਂ ਹੋ ਸਕਦਾ। 

PunjabKesari
ਦੱਸਣਯੋਗ ਹੈ ਕਿ ਸ਼ਨੀਵਾਰ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਸਣੇ ਸਮੁੱਚੀ ਲੀਡਰਸ਼ਿਪ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਿਛਲੇ ਦਸ ਦੇ ਕਾਰਜਕਾਲ ਦੌਰਾਨ ਹੋਈਆਂ ਭੁੱਲਾਂ ਲਈ ਖਿਮਾ ਯਾਜਨਾ ਲਈ ਸੇਵਾ ਕਰਨ ਪਹੁੰਚੀ ਹੋਈ ਹੈ। ਅਕਾਲੀ ਦਲ ਵਲੋਂ ਗੁਰੂ ਘਰ ਵਿਖੇ ਜੋੜਾ ਘਰ, ਲੰਗਰ ਹਾਲ ਵਿਖੇ ਸੇਵਾ ਕੀਤੀ ਜਾ ਰਹੀ ਹੈ ਅਤੇ ਗੁਰਬਾਣੀ ਦਾ ਸਰਵਣ ਕੀਤਾ ਜਾ ਰਿਹਾ ਹੈ। ਅਕਾਲੀ ਦਲ ਵਲੋਂ ਇਹ ਸੇਵਾ ਤਿੰਨ ਲਗਾਤਾਰ ਜਾਰੀ ਰੱਖੀ ਜਾਵੇਗੀ ਅਤੇ 10 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।


author

Gurminder Singh

Content Editor

Related News