ਹਰਿਮੰਦਰ ਸਾਹਿਬ ''ਚ ਤਸਵੀਰ ਖਿੱਚਣ ''ਤੇ ਲੱਗੀ ਪਾਬੰਦੀ ''ਤੇ ਬੋਲੇ ਮੱਕੜ (ਵੀਡੀਓ)

Tuesday, Jan 08, 2019 - 06:20 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਫੋਟੋ ਖਿੱਚਣ 'ਤੇ ਲਗਾਈ ਗਈ ਪਾਬੰਦੀ ਨੂੰ ਐੱਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਹੀ ਠਹਿਰਾਇਆ ਹੈ। ਮੱਕੜ ਨੇ ਕਿਹਾ ਕਿ ਫੋਟੋਗ੍ਰਾਫੀ ਦੌਰਾਨ ਦਰਬਾਰ ਸਾਹਿਬ ਦੇ ਸਤਿਕਾਰ ਤੇ ਮਾਣ-ਮਰਿਆਦਾ ਦੀ ਉਲੰਘਣਾ ਹੋ ਜਾਂਦੀ ਹੈ, ਜਿਸ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਨੇ ਬਿਲਕੁਲ ਠੀਕ ਫੈਸਲਾ ਲਿਆ ਹੈ। 
ਦੱਸ ਦੇਈਏ ਕਿ ਸ਼੍ਰੋਮਣੀ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸੰਗਤ ਵਲੋਂ ਤਸਵੀਰਾਂ ਖਿੱਚੇ ਜਾਣ 'ਤੇ ਰੋਕ ਲਗਾ ਦਿੱਤੀ ਹੈ। ਜਿਸ ਤੋਂ ਸਿੱਖ ਸੰਗਤ ਹੀ ਨਹੀਂ ਸਗੋਂ ਦੇਸ਼ ਦੇ ਕੋਨੇ ਕੋਨੇ ਤੋਂ ਆਉਣ ਵਾਲੀ ਸੰਗਤ ਵੀ ਕਾਫੀ ਨਿਰਾਸ਼ ਅਤੇ ਨਾਰਾਜ਼ ਵਿਖਾਈ ਦੇ ਰਹੀ ਹੈ।  


author

Gurminder Singh

Content Editor

Related News