ਮੁਆਫ਼ੀ ਦੀ ਗੁਹਾਰ ਲੈ ਕੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸੁੱਚਾ ਸਿੰਘ ਲੰਗਾਹ

Friday, Jun 25, 2021 - 09:51 PM (IST)

ਮੁਆਫ਼ੀ ਦੀ ਗੁਹਾਰ ਲੈ ਕੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸੁੱਚਾ ਸਿੰਘ ਲੰਗਾਹ

ਅੰਮ੍ਰਿਤਸਰ (ਅਨਜਾਣ) : ਪਿਛਲੇ ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਹੇਠਾਂ ਪ੍ਰੀਕਰਮਾਂ ’ਚ ਗੁਰਬਾਣੀ ਪਾਠ ਕਰਕੇ ਅਰਦਾਸ ਬੇਨਤੀ ਕਰ ਰਹੇ ਗੰਭੀਰ ਦੋਸ਼ਾਂ ’ਚ ਤਖ਼ਤ ਸਾਹਿਬ ਤੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਗੇ ਆਪਣੇ ਬਜ਼ੁਰਗ ਮਾਤਾ-ਪਿਤਾ ਵੱਲੋਂ ਦੁਹਾਈ ਪਾਉਂਦਿਆਂ ਮੁਆਫ਼ੀ ਦੇਣ ਲਈ ਗੁਹਾਰ ਲਗਾਈ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲੰਗਾਹ ਨੇ ਕਿਹਾ ਕਿ ਮੇਰੇ ਬਜ਼ੁਰਗ ਮਾਤਾ-ਪਿਤਾ 90-90 ਸਾਲ ਦੇ ਹੋ ਚੁੱਕੇ ਹਨ ਅਤੇ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ। ਮੇਰੇ ਬੱਚੇ ਵਿਆਹੁਣ ਜੋਗੇ ਹੋ ਗਏ ਹਨ ਅਤੇ ਮੇਰੀ ਆਪਣੀ ਸਿਹਤ ਦਾ ਵੀ ਕੋਈ ਭਰੋਸਾ ਨਹੀਂ ਹੈ। ਇਸ ਲਈ ਮੇਰੇ ਕੋਲੋਂ ਜਾਣੇ-ਅਨਜਾਣੇ ’ਚ ਜੋ ਵੀ ਭੁੱਲ ਹੋ ਗਈ ਹੈ , ਉਸਨੂੰ ਮੁਆਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਵੱਲੋਂ ਕੌਮੀਂ ਭੁੱਲ ਹੋਈ ਸੀ ਜੋ ਸਰਿਣ ਆਉਣ ’ਤੇ ਮੁਆਫ਼ ਕਰ ਦਿੱਤੀ ਗਈ ਸੀ। ਇਸੇ ਸਿਧਾਂਤ ਨੂੰ ਮੁੱਖ ਰੱਖਦਿਆਂ ਮੈਂ ਪੰਜ ਸਿੰਘ ਸਾਹਿਬਾਨ ਤੇ ਗੁਰੂ ਕੀ ਸੰਗਤ ਅੱਗੇ ਤਰਲਾ ਪਾਉਂਦਾ ਹਾਂ ਕਿ ਮੈਨੂੰ ਮੁਆਫ਼ ਕਰ ਦਿੱਤਾ ਜਾਵੇ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਤੋਂ ਬਾਅਦ ਅਕਾਲੀ ਦਲ ਨੇ ਐੱਸ. ਆਈ. ਟੀ. ’ਤੇ ਚੁੱਕੇ ਸਵਾਲ

ਉਨ੍ਹਾਂ ਕਿਹਾ ਕਿ ਮੈਂ ਪਿਛਲੇ 71-72 ਦਿਨਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨੰਗੇ ਪੈਰੀਂ ਆ ਕੇ ਪਾਠ ਕਰਕੇ ਅਰਦਾਸ ਬੇਨਤੀ ਕਰ ਰਿਹਾ ਹਾਂ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਮੈਂ ਇਕੱਲਾ ਆ ਰਿਹਾ ਹਾਂ ਸੰਗਤਾਂ ਮੇਰੇ ਨਾਲ ਆਪਣੇ ਆਪ ਇਥੇ ਆ ਕੇ ਜੁੜ ਜਾਂਦੀਆਂ ਹਨ। ਭਾਵੇਂ ਅਦਾਲਤ ਵੱਲੋਂ ਮੈਨੂੰ ਮੁਆਫ਼ ਕਰ ਦਿੱਤਾ ਗਿਆ ਹੈ ਪਰ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੈਨੂੰ ਛੇਕਿਆ ਹੈ ਤਾਂ ਮੈਂ ਇਹ ਸਮਝਦਾ ਹਾਂ ਕਿ ਮੇਰੇ ਪਾਸੋਂ ਗਲਤੀ ਹੋਈ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਵਲੋਂ ਲਗਾਏ ਦੋਸ਼ਾਂ ’ਤੇ ‘ਆਪ’ ਦਾ ਵੱਡਾ ਬਿਆਨ, ਕਿਹਾ ਹੁਣ ਚੋਰ ਮਚਾ ਰਹੇ ਸ਼ੋਰ

ਇਕ ਹੋਰ ਸਵਾਲ ਦੇ ਜਵਾਬ ’ਚ ਲੰਗਾਹ ਨੇ ਕਿਹਾ ਕਿ ਮੈਂ ਬਹੁਤ ਲੰਮਾਂ ਸਮਾਂ ਰਾਜਨੀਤੀ ’ਚ ਰਿਹਾ ਹਾਂ ਤੇ ਇਸ ਕਰਕੇ ਵੀ ਮੇਰੇ ਕੁਝ ਵਿਰੋਧੀ ਮੇਰਾ ਵਿਰੋਧ ਕਰਦੇ ਹਨ, ਇਕ ਦੋ ਤਾਂ ਮੇਰੇ ਹਲਕੇ ਦੇ ਵੀ ਹਨ। ਲੰਗਾਹ ਨੇ ਕਿਹਾ ਕਿ ਅੱਜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੈ ਤੇ ਮੈਂ ਆਪਣੀ ਬੇਨਤੀ ਮੀਡੀਆ ਰਾਹੀਂ ਜਥੇਦਾਰ ਸਾਹਿਬ ਤੇ ਗੁਰੂ ਕੀਆਂ ਸੰਗਤਾਂ ਅੱਗੇ ਪਹੁੰਚਾ ਕੇ ਤਰਲਾ ਕਰਦਾ ਹਾਂ ਕਿ ਮੇਰੀਆਂ ਭੁੱਲਾਂ ਨੂੰ ਬਖਸ਼ਦੇ ਹੋਏ ਮੈਨੂੰ ਮੁਆਫ਼ ਕੀਤਾ ਜਾਵੇ।

ਇਹ ਵੀ ਪੜ੍ਹੋ : ਕੈਪਟਨ ਦੀ ਕੋਠੀ ਕੋਲੋਂ ਮਿਲੀ ਲਾਸ਼ ਦਾ ਕਈ ਦਿਨ ਬਾਅਦ ਵੀ ਨਹੀਂ ਮਿਲਿਆ ਸਿਰ, ਅੰਤ ਪੁਲਸ ਨੇ ਚੁੱਕਿਆ ਇਹ ਕਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News