ਸਿੰਘ ਸਾਹਿਬ ਦੇ ਫ਼ੈਸਲੇ ਤੋਂ ਪਹਿਲਾਂ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ, ਅੱਜ ਸਾਨੂੰ ਮਿਲੇਗਾ ਸਕੂਨ
Monday, Dec 02, 2024 - 02:41 PM (IST)
ਅੰਮ੍ਰਿਤਸਰ (ਸਰਬਜੀਤ) : ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਅੱਜ ਪੰਜ ਸਿੰਘ ਸਾਹਿਬਾਨ ਦੀ ਹੋਣ ਜਾ ਰਹੀ ਇਕੱਤਰਤਾ ਤੋਂ ਪਹਿਲਾਂ ਐੱਸ. ਜੀ. ਪੀ. ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਹਿਬਾਨ ਦੇ ਫ਼ੈਸਲੇ ਨਾਲ ਸਾਨੂੰ ਸਕੂਨ ਮਿਲੇਗਾ ਅਤੇ ਰਾਹਤ ਮਿਲੇਗੀ। ਕੌਮ 'ਤੇ ਜਿਹੜੀ ਦੁਵਿਧਾ ਪਈ ਸੀ ਉਸ ਦੁਵਿਧਾ ਨੂੰ ਖ਼ਤਮ ਕਰਨ ਲਈ ਸਿੰਘ ਸਾਹਿਬਾਨ ਬਹੁਤ ਸੁਚਿੱਜਤਾ ਨਾਲ ਆਪਣਾ ਫ਼ੈਸਲਾ ਸੁਨਾਉਣਗੇ। ਜੋ ਗੁਰੂ ਦੀ ਮਰਿਆਦਾ ਹੈ, ਜੋ ਪਰੰਪਰਾ ਹੈ, ਜੋ ਸਿਧਾਂਤ ਹਨ ਉਸ ਅਨੁਸਾਰ ਹੀ ਸਾਨੂੰ ਉਪਦੇਸ਼ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲਿਆਂ ਲਈ ਅਹਿਮ ਖ਼ਬਰ, ਘਰੋਂ ਨਿਕਲਣ ਤੋਂ ਪਹਿਲਾਂ ਹੋ ਜਾਓ ਅਲਰਟ
ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰੂ ਬਖਸ਼ੰਦ ਹੈ, ਬਾਹਰ ਭਾਵੇਂ ਸਿੱਖ ਕਿਸੇ ਵੀ ਅਹੁਦੇ 'ਤੇ ਹੋਵੇ ਪਰ ਜਦੋਂ ਉਹ ਗੁਰੂ ਦੇ ਕੋਲ ਆਉਂਦਾ ਹੈ ਤਾਂ ਉਹ ਸਿਰਫ ਇਕ ਨਿਮਾਣਾ ਸਿੱਖ ਬਣ ਕੇ ਆਉਂਦਾ ਹੈ। ਗੁਰੂ ਗ਼ਲਤੀ ਕਰਨ 'ਤੇ ਝਿੜਕਦਾ ਵੀ ਹੈ ਅਤੇ ਗਲ ਵੀ ਲਗਾਉਂਦਾ ਹੈ। ਅੱਜ ਜੋ ਵੀ ਫ਼ੈਸਲਾ ਆਵੇਗੀ ਉਸ ਨੂੰ ਸਿਰ ਮੱਥੇ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਬੁਰੀ ਖ਼ਬਰ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e