ਸਟੇਟ ਸਕੂਲ ਆਫ਼ ਸਪੋਰਟਸ ਜਲੰਧਰ ਵਿਖੇ 25 ਤੇ 26 ਮਈ ਨੂੰ ਹੋਣਗੇ ਸਪੋਰਟਸ ਵਿੰਗ ਦੇ ਟਰਾਇਲ

05/21/2022 11:25:15 PM

ਚੰਡੀਗੜ੍ਹ : ਖੇਡ ਵਿਭਾਗ ਵੱਲੋਂ ਸਕੂਲਾਂ ਦੇ ਵੱਖ-ਵੱਖ ਸਪੋਰਟਸ ਵਿੰਗਾਂ 'ਚ ਦਾਖਲਾ ਲੈਣ ਲਈ ਲੜਕਿਆਂ ਤੇ ਲੜਕੀਆਂ ਦੋਵਾਂ ਲਈ ਅੰਡਰ-14, ਅੰਡਰ-17 ਤੇ ਅੰਡਰ-19 ਉਮਰ ਵਰਗ ਲਈ ਟਰਾਇਲ ਲਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਸਟੇਟ ਸਕੂਲ ਆਫ ਸਪੋਰਟਸ ਜਲੰਧਰ (ਰਿਹਾਇਸ਼ੀ) ਦੇ ਵਿੰਗ ਲਈ ਟਰਾਇਲ 25 ਅਤੇ 26 ਮਈ 2022 ਨੂੰ ਹੋਣਗੇ, ਜਦਕਿ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਪੱਧਰ (ਰਿਹਾਇਸ਼ੀ ਤੇ ਡੇਅ ਸਕਾਲਰ) ਨਾਲ ਸਬੰਧਿਤ ਵਿੰਗਾਂ ਦੇ ਟਰਾਇਲ 27 ਅਤੇ 28 ਮਈ 2022 ਨੂੰ ਕਰਵਾਏ ਜਾਣਗੇ।

ਇਹ ਵੀ ਪੜ੍ਹੋ : ਪੰਜਾਬ 'ਚ ਮੂੰਗੀ ਦੀ ਬਿਜਾਈ ਨੇ ਕਾਇਮ ਕੀਤਾ ਨਵਾਂ ਰਿਕਾਰਡ

ਖੇਡ ਮੰਤਰੀ ਨੇ ਦੱਸਿਆ ਕਿ ਅੰਡਰ-14 ਉਮਰ ਵਰਗ ਦੇ ਖਿਡਾਰੀਆਂ ਦਾ ਜਨਮ 1-1-2009 ਨੂੰ ਜਾਂ ਇਸ ਤੋਂ ਬਾਅਦ ਹੋਇਆ ਹੋਣਾ ਚਾਹੀਦਾ ਹੈ, ਅੰਡਰ- 17 ਦੇ ਖਿਡਾਰੀ 1-1-2006 ਨੂੰ ਜਾਂ ਇਸ ਤੋਂ ਬਾਅਦ ਜਨਮੇ ਹੋਣ, ਜਦਕਿ ਅੰਡਰ-19 ਵਰਗ ਦੇ ਖਿਡਾਰੀਆਂ ਦਾ ਜਨਮ 01-01-2004 ਨੂੰ ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਖੇਤਰ 'ਚ ਸੂਬੇ ਦੀ ਗੁਆਚੀ ਸ਼ਾਨ ਮੁੜ ਬਹਾਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸੇ ਟੀਚੇ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੇ ਵੱਖ-ਵੱਖ ਸਕੂਲਾਂ ਅਤੇ ਖੇਡ ਕੰਪਲੈਕਸਾਂ ਦਾ ਦੌਰਾ ਕਰਕੇ ਜ਼ਮੀਨੀ ਹਕੀਕਤਾਂ ਦੇਖੀਆਂ। ਇਸੇ ਫੀਡਬੈਕ ਦੇ ਆਧਾਰ 'ਤੇ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਖੇਤਰ ਵਿੱਚ ਜਿਹੜੀ ਖੇਡ ਦੀ ਮੰਗ ਹੈ ਅਤੇ ਖਿਡਾਰੀਆਂ ਦੀ ਗਿਣਤੀ ਹੈ, ਉਸ ਹਿਸਾਬ ਨਾਲ ਵਿੰਗ ਅਲਾਟ ਕੀਤੇ ਜਾ ਰਹੇ ਹਨ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News