ਮੰਤਰੀ ਮੰਡਲ ’ਚੋਂ ਬਰਖ਼ਾਸਤ ਕਰਕੇ ਖੇਡ ਮੰਤਰੀ ਵਿਰੁੱਧ ਦਰਜ ਹੋਵੇ ਮੁਕੱਦਮਾ : ਹਰਪਾਲ ਚੀਮਾ

Wednesday, Jul 28, 2021 - 12:33 AM (IST)

ਮੰਤਰੀ ਮੰਡਲ ’ਚੋਂ ਬਰਖ਼ਾਸਤ ਕਰਕੇ ਖੇਡ ਮੰਤਰੀ ਵਿਰੁੱਧ ਦਰਜ ਹੋਵੇ ਮੁਕੱਦਮਾ : ਹਰਪਾਲ ਚੀਮਾ

ਚੰਡੀਗੜ੍ਹ (ਰਮਨਜੀਤ)- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਖੇਡ ਮੰਤਰੀ ਨੂੰ ਮੰਤਰੀ ਮੰਡਲ ਵਿਚੋਂ ਤੁਰੰਤ ਬਰਖ਼ਾਸਤ ਕਰਕੇ ਉਨ੍ਹਾਂ ਵਿਰੁੱਧ ਮੁਕੱਦਮਾ ਕਾਰਨ ਦੀ ਮੰਗ ਕੀਤੀ ਹੈ। ਮੰਗਲਵਾਰ ਨੂੰ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖੇਡ ਮੰਤਰੀ ’ਤੇ ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਪੈਂਦੇ ਪਿੰਡ ਮੋਹਨ ਕੇ ਉਤਾੜ ਵਿਖੇ ਐਕੁਵਾਇਰ ਹੋਈ ਜ਼ਮੀਨ ’ਤੇ ਦੋ ਵਾਰ ਮੁਆਵਜ਼ਾ ਲੈਣ ਸਬੰਧੀ ਦੋਸ਼ ਬੇਹੱਦ ਗੰਭੀਰ ਹਨ, ਆਮ ਆਦਮੀ ਪਾਰਟੀ ਇਨ੍ਹਾਂ ਬਾਰੇ ਦਸਤਾਵੇਜ਼ੀ ਸਬੂਤ ਹਾਸਲ ਕਰ ਚੁੱਕੀ ਹੈ, ਜਿਨ੍ਹਾਂ ਦਾ ਛੇਤੀ ਹੀ ਹੋਰ ਵਿਸਥਾਰ ਨਾਲ ਖੁਲਾਸਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਭਾਜਪਾ ਪ੍ਰਧਾਨ ਨੇ 2 ਲੱਖ ਪਿੰਡਾਂ 'ਚ ਹੈਲਥ ਵਾਲੰਟੀਅਰ ਬਣਾਉਣ ਦੀ ਜ਼ਿੰਮੇਵਾਰੀ ਤਰੁਣ ਚੁੱਘ ਨੂੰ ਸੌਂਪੀ

ਚੀਮਾ ਨੇ ਕਿਹਾ, ‘‘ਖੇਡ ਮੰਤਰੀ ’ਤੇ ਦੋਹਰੇ ਮੁਆਵਜ਼ੇ ਬਾਰੇ ਦੋਸ਼ ਸਿਰਫ਼ ਅਸੀਂ (ਆਪ) ਹੀ ਨਹੀਂ, ਸਗੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵੱਡੇ ਆਗੂ ਸੁਨੀਲ ਜਾਖੜ ਵੀ ਲਗਾ ਰਹੇ ਹਨ। ਇਸ ਲਈ ਕਾਂਗਰਸ ਹਾਈਕਮਾਂਡ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ’ਤੇ ਤੁਰੰਤ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।’’

ਵਿਰੋਧੀ ਧਿਰ ਦੇ ਨੇਤਾ ਨੇ ਨਾਲ ਹੀ ਕਿਹਾ, ‘‘ਜੇਕਰ ਅਹੁਦੇ ਦਾ ਦੁਰਉਪਯੋਗ ਕਰਕੇ ਸਰਕਾਰੀ ਖਜ਼ਾਨੇ ਨਾਲ ਠੱਗੀ ਮਾਰਨ ਵਾਲੇ ਮੰਤਰੀ ’ਤੇ ਕਾਂਗਰਸ ਅਤੇ ਕੈਪਟਨ ਕੋਈ ਕਾਰਵਾਈ ਨਹੀਂ ਕਰਦੇ ਤਾਂ ਇਕ ਦਫ਼ਾ ਹੋਰ ਸਾਬਿਤ ਹੋ ਜਾਵੇਗਾ ਕਿ ਸੂਬੇ ਵਿਚ ਚੱਲ ਰਹੇ ਮਾਫ਼ੀਆ ਰਾਜ ਦਾ ਅਸਲੀ ਸਰਗਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ ਅਤੇ ਹਿੱਸਾਪੱਤੀ ਉਪਰ ਕਾਂਗਰਸ ਹਾਈਕਮਾਂਡ ਤੱਕ ਜਾਂਦੀ ਹੈ।’’

ਇਹ ਵੀ ਪੜ੍ਹੋ- ਰਵਨੀਤ ਬਿੱਟੂ ਤੇ ਗੁਰਜੀਤ ਔਜਲਾ ਨੇ ਕਿਸਾਨਾਂ ਨੂੰ ਸਮਰਥਨ ਦਿੰਦਿਆਂ ਸੰਸਦ ’ਚ ਲਾਇਆ ਡੇਰਾ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਾਖੜ ਵਲੋਂ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਨੂੰ ਖੇਡ ਮੰਤਰੀ ਖ਼ਿਲਾਫ਼ ਕੀਤੀ ਸ਼ਿਕਾਇਤ ਵਿਚ ਨਾ ਕੇਵਲ ਸੋਢੀ ਨੂੰ ਲੈਂਡ ਮਾਫ਼ੀਆ ਸਾਬਿਤ ਕੀਤਾ ਗਿਆ ਹੈ, ਸਗੋਂ ਆਮ ਆਦਮੀ ਪਾਰਟੀ ਵਲੋਂ ਸ਼ੁਰੂ ਤੋਂ ਹੀ ਲਾਏ ਜਾਂਦੇ ਉਨ੍ਹਾਂ ਦੋਸ਼ਾਂ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਕਾਂਗਰਸ ਅਤੇ ਬਾਦਲ ਐਂਡ ਪਾਰਟੀ ਆਪਸ ਵਿਚ ਪੂਰੀ ਤਰਾਂ ਰਲ਼ੇ ਹੋਏ ਹਨ। ਇਸੇ ਕਰਕੇ ਰਾਣਾ ਸੋਢੀ ਨੇ ਬਾਦਲਾਂ ਦੇ ਰਾਜ ਵਿਚ ਸ਼ਰਾਬ ਫੈਕਟਰੀਆਂ ਦੇ ਲਾਇਸੰਸ ਲਏ ਸਨ।


author

Bharat Thapa

Content Editor

Related News