ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਤੇਜ਼ ਰਫਤਾਰ ਟਿੱਪਰ ਨੇ ਇਕ ਨੌਜਵਾਨ ਦੀ ਲਈ ਜਾਨ
Sunday, Mar 16, 2025 - 10:53 AM (IST)

ਹਰਸ਼ਾ ਛੀਨਾ (ਰਾਜਵਿੰਦਰ)- ਅਜਨਾਲਾ-ਅੰਮ੍ਰਿਤਸਰ ਮੁੱਖ ਮਾਰਗ ਰੋਡ ’ਤੇ ਤੇਜ਼ ਰਫਤਾਰ ਟਿੱਪਰ ਵੱਲੋਂ ਇਕ ਨੌਜਵਾਨ ਨੂੰ ਟਾਇਰ ਥੱਲੇ ਕੁਚਲ ਕੇ ਮਾਰ ਦੇਣ ਅਤੇ ਦੂਜੇ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਏ. ਐੱਸ. ਆਈ. ਦਿਲਬਾਗ ਸਿੰਘ ਚੌਕੀ ਇੰਚਾਰਜ ਕੁਕੜਾਂ ਵਾਲਾ ਨੇ ਦੱਸਿਆ ਕਿ ਮਨਪ੍ਰੀਤ ਕੌਰ ਪਤਨੀ ਸੰਦੀਪ ਸਿੰਘ ਸੰਨੀ ਵਾਸੀ ਉੱਚਾ ਕਿੱਲਾ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਮੈਂ ਆਪਣੀ ਮੰਡਾ ਆਦਿੱਤਿਆ ਅਤੇ ਉਸਦੇ ਦੋਸਤ ਰੋਹਿਤ ਪੁੱਤਰ ਕਰਮ ਸਿੰਘ ਵਾਸੀ ਰਾਣੇ ਵਾਲੀ ਨਾਲ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪੇਕੇ ਘਰ ਪਿੰਡ ਲਲਾ ਅਫਗਾਨਾ ਆਈ ਸੀ । ਵਾਪਸ ਜਾਣ ਮੌਕੇ ਮੇਰਾ ਮੁੰਡਾ ਆਦਿੱਤਿਆ ਸਿੰਘ ਤੇ ਉਸ ਦਾ ਦੋਸਤ ਰੋਹਿਤ ਪੁੱਤਰ ਕਰਮ ਸਿੰਘ ਵਾਸੀ ਰਾਣੇ ਵਾਲੀ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਹਰਸ਼ਾ ਛੀਨਾ ਉੱਚਾ ਕਿਲਾ ਨੂੰ ਆ ਰਹੇ ਸਨ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਮੁਰਗੀ ਨੇ ਬਣਾ 'ਤਾ ਰਿਕਾਰਡ, ਕਾਰਨਾਮਾ ਸੁਣ ਨਹੀਂ ਹੋਵੇਗਾ ਯਕੀਨ
ਇਸ ਦੌਰਾਨ ਅੱਡਾ ਦਾਲਮ ਤੋਂ ਥੋੜ੍ਹਾ ਅੱਗੇ ਚਾਲਕ ਨੇ ਗਲਤ ਸਾਈਡ ਤੋਂ ਲਿਆ ਕੇ ਤੇਜ਼ ਰਫਤਾਰ ਟਿੱਪਰ ਬਿਨਾਂ ਹਾਰਨ ਬਜਾਏ ਮੇਰੇ ਮੁੰਡੇ ਆਦਿੱਤਿਆ ਸਿੰਘ ਦੇ ਮੋਟਰਸਾਈਕਲ ’ਚ ਮਾਰਿਆ, ਜਿਸ ਕਾਰਨ ਟਿੱਪਰ ਦਾ ਅਗਲਾ ਟਾਇਰ ਆਦਿੱਤਿਆ ਦੇ ਉਪਰੋਂ ਲੰਘ ਗਿਆ ਤੇ ਉਸਦਾ ਦੋਸਤ ਰੋਹਿਤ ਕਣਕ ਦੇ ਖੇਤਾਂ ’ਚ ਜਾ ਡਿੱਗਿਆ, ਜਿਸ ਕਾਰਨ ਆਦਿੱਤਿਆ ਤੇ ਉਸ ’ਤੇ ਦੋਸਤ ਰੋਹਿਤ ਨੂੰ ਗੰਭੀਰ ਸੱਟਾਂ ਲੱਗ ਗਈਆਂ। ਇਸ ਦੌਰਾਨ ਮੌਕੇ 'ਤੇ ਆਦਿੱਤਿਆ ਤੇ ਦੋਸਤ ਰੋਹਿਤ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਆਦਿੱਤਿਆ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਰੋਹਿਤ ਜ਼ੇਰੇ ਇਲਾਜ ਹੈ। ਚੌਕੀ ਇੰਚਾਰਜ ਕੁਕੜਾਂ ਵਾਲਾ ਨੇ ਦੱਸਿਆ ਕਿ ਦਰਖਾਸਤ ਕਰਤਾ ਦੇ ਬਿਆਨਾਂ ’ਤੇ ਟਿੱਪਰ ਚਾਲਕ ਸਾਹਿਬ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਹਾਰ ਖਿਲਾਫ ਮੁਕੱਦਮਾ ਦਰਜ ਕਰਕੇ ਟਿੱਪਰ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਗ੍ਰਨੇਡ ਹਮਲਾ, ਬਣਿਆ ਦਹਿਸ਼ਤ ਦਾ ਮਾਹੌਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8