ਖਾਸ ਰਿਪੋਰਟ ਵਿਚ ਪੜ੍ਹੋ ਲਾਕਡਾਊਨ ਨਾਲ ਹੋਵੇਗਾ ਭਾਰਤ ਦਾ ਕਿੰਨਾ ਵੱਡਾ ਨੁਕਸਾਨ

Tuesday, Apr 14, 2020 - 09:34 PM (IST)

ਖਾਸ ਰਿਪੋਰਟ ਵਿਚ ਪੜ੍ਹੋ ਲਾਕਡਾਊਨ ਨਾਲ ਹੋਵੇਗਾ ਭਾਰਤ ਦਾ ਕਿੰਨਾ ਵੱਡਾ ਨੁਕਸਾਨ

ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਵਾਇਰਸ ਨਾਲ ਨਜਿੱਠਣ ਲਈ ਸਮੁੱਚੀ ਦੁਨੀਆ ਕੋਲ ਲਾਕਡਾਊਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਇਸ ਦਾ ਮੁੱਖ ਕਾਰਨ ਸਾਡੇ ਕੋਲ ਇਸ ਵਾਇਰਸ ਦੀ ਕੋਈ ਸਹੀ ਦਵਾਈ ਨਾ ਹੋਣਾ ਹੈ। ਇਸ ਸਭ ਨੂੰ ਦੇਖਦਿਆਂ ਭਾਰਤ ਸਰਕਾਰ ਨੇ ਇਕ ਵਾਰ ਫਿਰ ਲਾਕਡਾਊਨ ਦੀ ਮਿਆਦ ਵਧਾ ਦਿੱਤੀ ਹੈ। ਲਾਕਡਾਊਨ ਦੀ ਇਹ ਮਿਆਦ ਵਧਾ ਕੇ 3 ਮਈ ਤੱਕ ਕੀਤੀ ਗਈ ਹੈ, ਯਾਨੀ ਅਜੇ ਹੋਰ 19 ਦਿਨ ਦੇ ਕਰੀਬ ਦੇਸ਼ ਇਸੇ ਤਰ੍ਹਾਂ ਲਾਕਡਾਊਨ ਵਿਚ ਰਹੇਗਾ। ਦੇਸ਼ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ 20 ਅਪ੍ਰੈਲ ਤੱਕ ਸਾਰੇ ਜ਼ਿਲ੍ਹਿਆਂ ਅਤੇ ਸੂਬਿਆਂ ਦਾ ਮੁੜ ਤੋਂ ਸਰਵੇ ਕੀਤਾ ਜਾਵੇਗਾ। ਜੇਕਰ ਕਿਸੇ ਥਾਂ 'ਤੇ ਕੋਰੋਨਾ ਦੇ ਮਾਮਲੇ ਕੰਟਰੋਲ ਵਿੱਚ ਹੋਏ ਤਾਂ ਉੱਥੇ ਸ਼ਰਤਾਂ ਦੇ ਨਾਲ ਛੋਟ ਦਿੱਤੀ ਜਾ ਸਕਦੀ ਹੈ, ਪਰ ਜੇਕਰ ਸਥਿਤੀ ਕੰਟਰੋਲ ਵਿਚ ਨਾ ਹੋਈ ਤਾਂ ਮੁੜ ਤੋਂ ਲਾਕਡਾਊਨ ਦੀ ਸਖ਼ਤੀ ਕੀਤੀ ਜਾ ਸਕਦੀ ਹੈ।

PunjabKesari
ਮੌਜੂਦਾ ਸਮੇਂ ਦੌਰਾਨ ਦੁਨੀਆ ਦੇ 70 ਦੇ ਕਰੀਬ ਦੇਸ਼ ਲਾਕਡਾਊਨ ਦੀ ਸਥਿਤੀ ਵਿਚ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਪਹਿਲਾਂ 22 ਮਾਰਚ ਨੂੰ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ। ਇਹ ਜਨਤਾ ਕਰਫਿਊ 14 ਘੰਟੇ ਜਾਰੀ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਕਰਫਿਊ ਨੂੰ ਇਸ ਲੜਾਈ ਦੀ ਸ਼ੁਰੂਆਤ ਦੱਸਿਆ ਸੀ ਅਤੇ ਦੇਸ਼ ਵਾਸੀਆਂ ਨੂੰ ਲੰਬੀ ਲੜਾਈ ਲੜਨ ਲਈ ਤਿਆਰ ਰਹਿਣ ਦੀ ਤਾਕੀਦ ਕੀਤੀ ਸੀ। ਇਸ ਤੋਂ ਬਾਅਦ 25 ਮਾਰਚ ਨੂੰ ਸਮੁੱਚੇ ਦੇਸ਼ ਵਿਚ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਅਤੇ ਸਮੁੱਚਾ ਦੇਸ਼ 21 ਦਿਨਾਂ ਲਈ ਘਰਾਂ ਵਿਚ ਕੈਦ ਹੋ ਗਿਆ। ਕਾਰੋਬਾਰ ਅਤੇ ਰੁਜ਼ਗਾਰ ਪੂਰੀ ਤਰ੍ਹਾਂ ਠੱਪ ਹੋ ਗਏ।

ਕਿੰਨਾ ਹੋਵੇਗਾ ਦੇਸ਼ ਦਾ ਨੁਕਾਸਾਨ ?
ਇਸ ਮਹਾਮਾਰੀ ਅਤੇ ਇਸ ਦੇ ਡਰ ਤੋਂ ਕੀਤੇ ਗਏ ਲਾਕਡਾਊਨ ਕਾਰਨ ਸਮੁੱਚੀ ਦੁਨੀਆ ਦਾ ਕਿੰਨਾ ਨੁਕਸਾਨ ਹੋਵੇਗਾ ਇਸ ਬਾਰੇ ਲਗਾਏ ਜਾ ਰਹੇ ਅਣਦਾਜ਼ੇ ਕਾਫੀ ਖੌਫਨਾਕ ਹਨ। ਇਕ ਬ੍ਰਿਟਿਸ਼ ਬ੍ਰੋਕਰ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਇਸ ਆਫਤ ਦੌਰਾਨ ਭਾਰਤ ਦਾ 234 ਬਿਲੀਅਨ ਤੋਂ ਵਧੇਰੇ ਨੁਕਸਾਨ ਹੋਵੇਗਾ ਅਤੇ ਦੇਸ਼ ਦੀ ਜੀ. ਡੀ. ਪੀ.  ਜ਼ੀਰੋ ਦੇ ਕਰੀਬ ਪਹੁੰਚ ਜਾਵੇਗੀ। ਇਸੇ ਤਰ੍ਹਾਂ ਬਾਰਕਲੇਅ ਬੈਂਕ ਵੱਲੋਂ ਕੁਝ ਦਿਨ ਪਹਿਲਾਂ ਪੇਸ਼ ਕੀਤੀ ਗਈ ਰਿਪੋਰਟ ਮੁਤਾਬਕ ਬੀਤੇ 21 ਦਿਨ ਦੇ ਲਾਕਡਾਊਨ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਨਾਲ ਦੇਸ਼ ਨੂੰ ਕਰੀਬ 120 ਅਰਬ ਡਾਲਰ ਯਾਨੀ 9.15 ਲੱਖ ਕਰੋੜ ਦਾ ਨੁਕਸਾਨ ਹੋ ਜਾਣ ਦਾ ਖਦਸ਼ਾ ਸੀ। ਇਹ ਰਕਮ ਦੇਸ਼ ਦੀ ਕੁੱਲ ਜੀ.ਡੀ.ਪੀ. ਦੇ 4 ਫੀਸਦੀ ਦੇ ਕਰੀਬ ਹੈ।
PunjabKesari

ਇਹ ਵੀ ਪੜ੍ਹੋ : ਪੰਜਾਬ ਪੁਲਸ ਜੀ ! ਕੋਰੋਨਾ ਪ੍ਰਤੀ ਜਾਗਰੂਕਤਾ ਪੰਜਾਬੀ ਵਿਚ ਕਿਉਂ ਨਹੀਂ ?

ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਸੀ ਕਿ 90 ਅਰਬ ਡਾਲਰ ਦਾ ਨੁਕਸਾਨ ਸਿਰਫ 21 ਦਿਨ ਦੇ ਲਾਕਡਾਊਨ ਨਾਲ ਹੀ ਹੋ ਜਾਵੇਗਾ। ਇਸ ਹਿਸਾਬ ਨਾਲ ਦੂਜੇ 19 ਦਿਨਾਂ ਦੇ ਲਾਕਡਾਊਨ ਕਾਰਨ ਹੋਣ ਵਾਲੇ ਨੁਕਸਾਨ ਨੂੰ ਜੇਕਰ 81 ਅਰਬ ਡਾਲਰ ਵੀ ਗਿਣ ਲਈਏ ਤਾਂ 40 ਦਿਨਾਂ ਦੇ ਲਾਕਡਾਊਨ ਦਾ ਇਹ ਨੁਕਸਾਨ 171 ਅਰਬ ਡਾਲਰ ਨੂੰ ਪਾਰ ਕਰ ਜਾਵੇਗਾ। ਇਸ ਤੋਂ ਬਾਅਦ ਵੀ ਜੇਕਰ ਕਰੋਨਾ ਵਾਇਰਸ ਦੇ ਮਾਮਲਿਆਂ ਵਿਚ ਕਮੀ ਨਹੀਂ  ਆਉਂਦੀ ਅਤੇ ਸਰਕਾਰ ਇਸ ਲਾਕਡਾਊਨ ਨੂੰ ਹੋਰ ਅੱਗੇ ਵਧਾ ਦਿੰਦੀ ਹੈ ਤਾਂ ਹਾਲਾਤ ਕਿੰਨੇ ਕੁ ਭਿਆਨਕ ਹੋਣਗੇ ਇਸ ਗੱਲ ਦਾ ਅਣਦਾਜਾ ਇਨ੍ਹਾਂ ਅੰਕੜਿਆਂ ਤੋਂ ਸਹਿਜੇ ਹੀ ਲੱਗ ਜਾਂਦਾ ਹੈ।

ਭਾਰਤ ਵਿਚ 400 ਮਿਲੀਅਨ ਕਾਮਿਆਂ ’ਤੇ ਵੱਡਾ ਸੰਕਟ
 ਸੰਯੁਕਤ ਰਾਸ਼ਟਰ ਦੀ ਕਿਰਤ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਦੇ ਸੰਕਟ ਕਾਰਨ ਭਾਰਤ ਦੇ ਲਗਪਗ 400 ਮਿਲੀਅਨ ਕਾਮੇ ਵੱਡੇ ਆਰਥਿਕ ਸੰਕਟ ਵਿਚ ਘਿਰ ਜਾਣਗੇ ਹੈ। ਇਸ ਦੇ ਨਾਲ-ਨਾਲ ਵਿਸ਼ਵ ਪੱਧਰ 'ਤੇ 195 ਮਿਲੀਅਨ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਹਨ। ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਆਈਐਲਓ) ਨੇ ਇਸ ਮਹਾਮਾਰੀ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਭਿਆਨਕ ਸੰਕਟ ਦੱਸਿਆ ਹੈ।

PunjabKesari


ਰਾਹਤ ਭਰੀ ਖ਼ਬਰ : ਦੇਸ਼ ਦੇ ਇਨ੍ਹਾਂ 25 ਜ਼ਿਲ੍ਹਿਆਂ ਨੇ ਜਿੱਤੀ ਕੋਰੋਨਾ ਖਿਲਾਫ ਜੰਗ

ਇਹ ਵੀ ਪੜ੍ਹੋ : ਅਜਿੱਤ ਨਹੀਂ ਹੈ ਕੋਰੋਨਾ, ਤਿੰਨ ਲੱਖ ਤੋਂ ਪਾਰ ਹੋਈ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ

ਇਹ ਵੀ ਪੜ੍ਹੋ : ਕਿਤੇ ਲਾਕਡਾਊਨ ਹੀ ਨਾ ਬਣ ਜਾਵੇ ਕੋਰੋਨਾ ਤੋਂ ਵੱਡੀ ਮਹਾਮਾਰੀ


ਇਹ ਵੀ ਪੜ੍ਹੋ : ਸਾਵਧਾਨ : ਕੋਰੋਨਾ ਵਾਇਰਸ ਸਬੰਧੀ ਫੈਲ ਰਹੀਆਂ ਹਨ ਇਹ ਅਫਵਾਹਾਂ

ਇਹ ਵੀ ਪੜ੍ਹੋ : ਕੋਰੋਨਾ ਤੋਂ ਵੀ ਭਿਆਨਕ ਸਨ ਇਹ ਵਾਇਰਸ, ਮੌਤ ਦੀ ਦਰ ਸੀ ਕਈ ਗੁਣਾ ਵੱਧ

ਇਹ ਵੀ ਪੜ੍ਹੋ : ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਵੱਧ ਨਿਗਲ ਰਿਹੈ ਕੋਰੋਨਾ ਵਾਇਰਸ

ਇਹ ਵੀ ਪੜ੍ਹੋ : ਹਾਈਪ੍ਰੋਫਾਈਲ ਲੋਕ ਵੱਡੀ ਗਿਣਤੀ 'ਚ ਆਏ ਕੋਰੋਨਾ ਵਾਇਰਸ ਦੀ ਲਪੇਟ 'ਚ


 


author

jasbir singh

News Editor

Related News