ਦਿੱਲੀ ਧਰਨੇ ''ਤੇ ਬੈਠੀਆਂ ਕਿਸਾਨ ਬੀਬੀਆਂ ਲਈ ਡਾ. ਓਬਰਾਏ ਦਾ ਵੱਡਾ ਐਲਾਨ

Wednesday, Dec 16, 2020 - 08:15 PM (IST)

ਅੰਮ੍ਰਿਤਸਰ (ਸੰਧੂ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦਿੱਲੀ ਦੇ ਕਿਸਾਨ ਮੋਰਚੇ 'ਚ ਡਟੇ ਕਿਸਾਨਾਂ ਨੂੰ ਵੱਡੀਆਂ ਸਹੂਲਤਾਂ ਦੇਣ ਤੋਂ ਬਾਅਦ ਹੁਣ ਉੱਥੇ ਮੌਜੂਦ ਬੀਬੀਆਂ ਲਈ ਰੈਣ-ਬਸੇਰੇ ਬਣਾਉਣ ਤੇ ਹੋਰ ਮਦਦ ਕਰਨ ਦੇ ਵੱਡੇ ਐਲਾਨ ਕੀਤੇ ਹਨ। ਡਾ . ਓਬਰਾਏ ਨੇ ਕਿਹਾ ਕਿ ਸਿੰਘੂ ਅਤੇ ਟੀਕਰੀ ਸਰਹੱਦਾਂ 'ਤੇ ਠੰਡ ਕਾਰਨ ਅੰਦੋਲਨਕਾਰੀ ਬੀਬੀਆਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਵੇਖਦਿਆਂ ਅਤੇ ਮੋਰਚਾ-ਆਗੂਆਂ ਦੀ ਮੰਗ ਅਨੁਸਾਰ ਸਰਬੱਤ ਦਾ ਭਲਾ ਟਰੱਸਟ ਵੱਲੋਂ ਤੁਰੰਤ 1000 ਬੀਬੀਆਂ ਦੇ ਠਹਿਰਣ ਅਤੇ ਸੌਣ ਲਈ ਸੁਰੱਖਿਅਤ ਰੈਣ-ਬਸੇਰੇ ਉਸਾਰੇ ਜਾ ਰਹੇ ਹਨ ਜੋ ਧੁੰਦ-ਮੀਂਹ ਤੋਂ ਬਚਾਅ ਕਰਨਗੇ। ਇਸ ਤੋਂ ਇਲਾਵਾ ਦੋਹਾਂ ਮੋਰਚਿਆਂ 'ਤੇ ਸਾਫ਼-ਸਫ਼ਾਈ ਲਈ 2000 ਡੰਡਿਆਂ ਵਾਲੇ ਵੱਡੇ ਝਾੜੂ ਵੀ ਮੁਹੱਈਆ ਕੀਤੇ ਜਾ ਰਹੇ ਹਨ। ਮੋਰਚੇ ਖਾਸ ਕਰਕੇ ਟੀਕਰੀ ਸਰਹੱਦ 'ਤੇ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਦੇ ਹੱਲ ਲਈ ਪਾਣੀ ਦੀ ਡੇਢ ਲੱਖ ਬੋਤਲ ਵੀ ਰਵਾਨਾ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ

ਡਾ. ਓਬਰਾਏ ਨੇ ਕਿਹਾ ਕਿ ਬਿਮਾਰ ਤੇ ਲੋੜਵੰਦ ਕਿਸਾਨਾਂ ਲਈ ਵੱਡੀ ਮਾਤਰਾ 'ਚ ਪਹਿਲਾਂ ਵਾਂਗ ਹੀ ਲਗਾਤਾਰ ਹੋਰ ਦਵਾਈਆਂ ਵੀ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਟਰੱਸਟ ਵੱਲੋਂ ਦਿੱਲੀ ਮੋਰਚੇ ਲਈ 20 ਟਨ ਤੋਂ ਵਧੇਰੇ ਰਾਸ਼ਨ-ਰਸਦਾਂ, ਪੰਜ ਐਂਬੂਲੈਂਸ ਗੱਡੀਆਂ (ਇਕ ਵੈਂਟੀਲੇਟਰ-ਯੁਕਤ), 18 ਡਾਕਟਰ, ਹਜ਼ਾਰਾਂ ਕੰਬਲ, ਜੈਕਟਾਂ, ਤੌਲੀਏ, ਚੱਪਲਾਂ, ਰਿਫ਼ਲੈਕਟਰ ਅਤੇ ਨਿਹੰਗ ਸਿੰਘਾਂ ਦੇ ਘੋੜਿਆਂ ਲਈ 50 ਕੁਇੰਟਲ ਖੁਰਾਕ (ਛੋਲੇ ਤੇ ਦਾਲ) ਵੀ ਭੇਜੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ ਪੰਜਾਬ ਭਾਜਪਾ ਵੀ ਹੋਈ ਸਰਗਰਮ, ਸ਼ਵੇਤ ਮਲਿਕ ਨੇ ਆਖੀ ਵੱਡੀ ਗੱਲ

ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਗਿਣਤੀ 11 ਤੋਂ 19 ਤੱਕ ਪੁੱਜ ਜਾਣ ਸਬੰਧੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਸਪੱਸ਼ਟ ਕੀਤਾ ਕਿ ਹੁਣ ਤੱਕ ਸ਼ਹੀਦ ਹੋਏ ਸਾਰੇ ਕਿਸਾਨਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਮਾਲੀ ਹਾਲਤ ਅਨੁਸਾਰ 10 ਹਜ਼ਾਰ ਰੁਪਏ ਤੱਕ ਮਾਸਿਕ ਪੈਨਸ਼ਨ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੇਸ਼ ਦੀ ਰੱਖਿਆ ਕਰਦੇ ਸ਼ਹਾਦਤ ਦਾ ਜਾਮ ਪੀਣ ਵਾਲੇ ਫ਼ੌਜ ਅਤੇ ਨੀਮ ਫ਼ੌਜੀ ਬਲਾਂ ਦੇ 20 ਜਵਾਨਾਂ ਦੇ ਪਰਿਵਾਰਾਂ ਨੂੰ ਸਰਬੱਤ ਦਾ ਭਲਾ ਟਰੱਸਟ ਵੱਲੋਂ 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਮਾਂ-ਧੀ ਨੇ ਇਕੱਠਿਆਂ ਲਿਆ ਫਾਹਾ, ਖ਼ੁਦਕੁਸ਼ੀ ਨੋਟ 'ਚ ਪੜ੍ਹਿਆ ਤਾਂ ਖੁੱਲ੍ਹਿਆ ਭੇਤ

ਨੋਟ : ਇਸ ਖ਼ਬਰ ਸੰਬੰਧੀ ਕੀ ਤੁਹਾਡੀ ਰਾਇ?

Gurminder Singh

Content Editor

Related News