ਪੁੱਤ ਦੀ ਬੀਮਾਰੀ ਤੋਂ ਪਰੇਸ਼ਾਨ ਹੋਮਗਾਰਡਜ਼ ਦੇ ਮੁਲਾਜ਼ਮ ਨੇ ਕੀਤੀ ਖੁਦਕੁਸ਼ੀ

Sunday, Mar 08, 2020 - 01:22 PM (IST)

ਪੁੱਤ ਦੀ ਬੀਮਾਰੀ ਤੋਂ ਪਰੇਸ਼ਾਨ ਹੋਮਗਾਰਡਜ਼ ਦੇ ਮੁਲਾਜ਼ਮ ਨੇ ਕੀਤੀ ਖੁਦਕੁਸ਼ੀ

ਬਰੇਟਾ (ਸਿੰਗਲਾ) - ਸਥਾਨਕ ਪੁਲਸ ਥਾਣੇ ’ਚ ਤਾਇਨਾਤ ਹੋਮ ਗਾਰਡ ਸੁਖਦੇਵ ਸਿੰਘ (54) ਵਲੋਂ ਆਪਣੇ ਘਰ ’ਚ ਛੱਤ ਦੀ ਗਰਿੱਲ ਨਾਲ ਪੱਗ ਬਨ੍ਹ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਹੈ। ਘਟਨਾ ਸਥਾਨ ’ਤੇ ਪੁੱਜੇ ਥਾਣਾ ਮੁਖੀ ਸੁਰਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕ ਦੀ ਪਤਨੀ ਸੁਖਵਿੰਦਰ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਅਤੇ ਪੋਸਟਮਾਰਟਮ ਕਰਵਾ ਮ੍ਰਿਤਕ ਦੇ ਪਰਿਵਾਰ ਨੂੰ ਸੌਂਪ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਅਨੁਸਾਰ ਉਨ੍ਹਾਂ ਦਾ ਮੁੰਡਾ ਸਤਨਾਮ ਸਿੰਘ ਕਾਫੀ ਸਮੇਂ ਬੀਮਾਰ ਹੈ। ਉਸ ਦੇ ਬੀਮਾਰ ਰਹਿਣ ਕਾਰਣ ਉਸ ਦਾ ਪਤੀ ਦੁਖੀ ਰਹਿੰਦਾ ਸੀ। ਖੁਦਕੁਸ਼ੀ ਵਾਲੀ ਰਾਤ ਵੀ ਉਹ ਪਰੇਸ਼ਾਨ ਸੀ ਅਤੇ ਅਲੱਗ ਕਮਰੇ ’ਚ ਸੁੱਤਾ ਹੋਇਆ ਸੀ। ਅਗਲੀ ਸਵੇਰ ਜਦੋਂ ਉਹ ਉਸ ਦੇ ਕਮਰੇ ’ਚ ਉਸ ਨੂੰ ਚਾਹ ਦੇਣ ਗਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਪਤਾ ਸੁਖਦੇਵ ਸਿੰਘ ਛੱਤ ਦੀ ਗਰਿੱਲ ਨਾਲ ਆਪਣੀ ਹੀ ਪੱਗ ਨਾਲ ਫਾਹ ਲੈ ਕੇ ਲਮਕ ਰਿਹਾ ਸੀ। ਉਸ ਦੇ ਰੌਲਾ ਪਾਉਣ ’ਤੇ ਪਰਿਵਾਰਕ ਮੈਂਬਰ ਇਕੱਠੇ ਹੋ ਗਏ, ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਸ ਨੂੰ ਦਿੱਤੀ। ਮ੍ਰਿਤਕ ਦਾ ਸਸਕਾਰ ਉਸਦੇ ਪਿੰਡ ਬਹਾਦਰਪੁਰ ਵਿਖੇ ਕੀਤਾ ਗਿਆ।


author

rajwinder kaur

Content Editor

Related News