ਮੀਂਹ ਨਾਲ ਕਿਤੇ ਰਾਹਤ ਤੇ ਕਿਤੇ ਆਫਤ

Sunday, Aug 20, 2017 - 07:30 AM (IST)

ਮੀਂਹ ਨਾਲ ਕਿਤੇ ਰਾਹਤ ਤੇ ਕਿਤੇ ਆਫਤ

ਲੁਧਿਆਣਾ, (ਮੁਕੇਸ਼)- ਸ਼ਨੀਵਾਰ ਨੂੰ ਸਵੇਰੇ ਪਏ ਜ਼ੋਰਦਾਰ ਮੀਂਹ ਨੂੰ ਲੈ ਕੇ ਜਿਥੇ ਪੈ ਰਹੀ ਗਰਮੀ ਤੋਂ ਲੋਕਾਂ ਨੇ ਮੌਸਮ ਠੰਡਾ ਹੋਣ ਨਾਲ ਰਾਹਤ ਮਹਿਸੂਸ ਕੀਤੀ ਉਥੇ ਹੀ ਸ਼ਹਿਰ ਵਿਖੇ ਕਈ ਥਾਵਾਂ 'ਤੇ ਸੜਕਾਂ ਤੇ ਲੋਕਾਂ ਦੇ ਘਰਾਂ ਅੰਦਰ ਪਾਣੀ ਭਰਨ ਨੂੰ ਲੈ ਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ਰੋਡ, ਜਮਾਲਪੁਰ, ਸ਼ੇਰਪੁਰ ਗਿਆਸਪੁਰਾ, ਫੋਲਕ ਪੁਆਇੰਟ, ਅਪੋਲੋ ਹਸਪਤਾਲ ਰੋਡ ਹੋਰਨਾਂ ਥਾਵਾਂ 'ਤੇ ਕਈ ਫੁਟ ਪਾਣੀ ਭਰਨ ਨਾਲ ਗੱਡੀਆਂ ਦਾ ਚੱਕਾ ਜਾਮ ਹੋ ਗਿਆ ਜਿਸ ਵਜੋਂ ਕਈ ਕਿਲੋਮੀਟਰ ਲੰਬੀਆਂ ਗੱਡੀਆਂ ਦੀਆਂ ਕਤਾਰਾਂ ਲੱਗ ਪਈਆਂ। ਸਕੂਲਾਂ 'ਚ ਛੁੱਟੀ ਮਗਰੋਂ ਵਿਦਿਆਰਥੀਆਂ ਨੂੰ ਘਰਾਂ 'ਚ ਛੱਡਣ ਜਾ ਰਹੇ ਸਕੂਲੀ ਵਾਹਨਾਂ ਦੇ ਟ੍ਰੈਫਿਕ ਜਾਮ ਵਿਚ ਫਸਣ ਨੂੰ ਲੈ ਕੇ ਸਕੂਲੀ ਬੱਚੇ ਪ੍ਰੇਸ਼ਾਨ ਨਜ਼ਰ ਆਏ। ਪੁਲਸ ਮੁਲਾਜ਼ਮਾਂ ਨੂੰ ਟ੍ਰੈਫਿਕ ਖੁੱਲ੍ਹਵਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਇਸ ਦੌਰਾਨ ਉਨ੍ਹਾਂ ਦੀ ਵਾਹਨ ਚਾਲਕਾਂ ਨਾਲ ਕਈ ਵਾਰ ਗਰਮਾ-ਗਰਮੀ ਹੋਈ ਜੋ ਕਿ ਗਲਤ ਤਰੀਕੇ ਨਾਲ ਗੱਡੀਆਂ ਫਸਾਈ ਬੈਠੇ ਸੀ। ਦੂਸਰੇ ਪਾਸੇ ਸੜਕਾਂ 'ਤੇ ਬਰਸਾਤੀ ਪਾਣੀ ਅਤੇ ਗਟਰਾਂ ਦਾ ਓਵਰਫਲੋਅ ਹੋ ਕੇ ਵਗਣ ਵਾਲੇ ਗੰਦੇ ਪਾਣੀ ਦੇ ਭਰਨ ਨਾਲ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ।


Related News