ਜੇਕਰ ਮਕਾਨ 500 ਗਜ਼ ਦਾ ਤਾਂ ਜ਼ਰੂਰੀ ਹੋਵੇਗੀ ਇਹ ਸ਼ਰਤ

Wednesday, Jan 03, 2018 - 10:49 AM (IST)

ਜੇਕਰ ਮਕਾਨ 500 ਗਜ਼ ਦਾ ਤਾਂ ਜ਼ਰੂਰੀ ਹੋਵੇਗੀ ਇਹ ਸ਼ਰਤ

ਚੰਡੀਗੜ੍ਹ : ਹਰਿਆਣਾ ਦੇ ਸ਼ਹਿਰੀ ਇਲਾਕਿਆਂ 'ਚ ਹੁਣ ਸੋਲਰ ਸਿਸਟਮ ਦੇ ਨਾਂ 'ਤੇ ਖਾਨਾਪੂਰਤੀ ਨਹੀਂ ਚੱਲੇਗੀ। ਹੁਣ 500 ਗਜ਼ ਤੋਂ ਵੱਡੇ ਸਾਰੇ ਮਕਾਨਾਂ ਅਤੇ ਇਮਾਰਤਾਂ 'ਚ ਸੌਰ ਫੋਟੋਵੋਲਟਿਕ ਬਿਜਲੀ ਪਲਾਂਟ ਲਾਉਣੇ ਜ਼ਰੂਰੀ ਹੋਣਗੇ ਅਤੇ ਉਹ ਵੀ ਲੋਡ ਦੇ ਮੁਤਾਬਕ। ਵੱਖ-ਵੱਖ ਮਹਿਕਮੇ ਮਿਲ ਕੇ ਇਸ ਯੋਜਨਾ ਨੂੰ ਲਾਗੂ ਕਰਾਉਣਗੇ ਅਤੇ ਮਾਪਦੰਡਾਂ ਦੇ ਮੁਤਾਬਕ ਪਲਾਂਟ ਨਾ ਲਾਉਣ ਵਾਲੇ ਮਕਾਨ ਮਾਲਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨੋਟੀਫਿਕੇਸ਼ਨ ਮੁਤਾਬਕ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪਾਲਿਕਾਵਾਂ, ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਅਤੇ ਹਰਿਆਣਾ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਸੈਕਟਰਾਂ 'ਚ ਸਥਿਤ 500 ਵਰਗ ਗਜ਼ ਤੋਂ ਵੱਡੇ ਸਾਰੇ ਮਕਾਨਾਂ ਲਈ ਘੱਟੋ-ਘੱਟ ਇਕ ਕਿਲੋਵਾਟ ਜਾਂ ਕੁੱਲ ਭਾਰ ਦੇ ਪੰਜ ਫੀਸਦੀ ਦੀ ਸਮਰੱਥਾ ਦਾ ਸੌਰ ਫੋਟੋਵੋਲਟਿਕ ਬਿਜਲੀ ਪਲਾਂਟ ਲਾਉਣਾ ਪਵੇਗਾ।


Related News