ਸੋਸ਼ਲ ਮੀਡੀਆ ''ਤੇ ਰਹੇਗੀ ਪੁਲਸ ਦੀ ਤਿੱਖੀ ਨਜ਼ਰ : ਡੀ. ਜੀ. ਪੀ. ਅਰੋੜਾ

Thursday, Aug 24, 2017 - 10:48 AM (IST)

ਸੋਸ਼ਲ ਮੀਡੀਆ ''ਤੇ ਰਹੇਗੀ ਪੁਲਸ ਦੀ ਤਿੱਖੀ ਨਜ਼ਰ : ਡੀ. ਜੀ. ਪੀ. ਅਰੋੜਾ

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ, ਬੇਦੀ) - ਸੋਸ਼ਲ ਮੀਡੀਆ ਉਪਰ ਪੁਲਸ ਦੀ ਤਿੱਖੀ ਨਜ਼ਰ ਹੈ ਤੇ ਸੋਸ਼ਲ ਮੀਡੀਆ ਦਾ ਦੁਰਵਰਤੋਂ ਕਰ ਕੇ ਭੜਕਾਹਟ ਵਾਲੇ ਮੈਸੇਜ ਪਾਉਣ ਵਾਲਿਆਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਹੋਵੇਗੀ। ਇਹ ਪ੍ਰਗਟਾਵਾ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਅੱਜ ਇੱਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੀਤਾ। 
ਸ਼੍ਰੀ ਅਰੋੜਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਬਾਰੇ 25 ਅਗਸਤ ਨੂੰ ਆਉਣ ਵਾਲੇ ਫੈਸਲੇ ਤਹਿਤ ਅੱਜ ਇਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਜ਼ਿਲਾ ਸੰਗਰੂਰ ਅਤੇ ਬਰਨਾਲਾ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਨ ਪੁੱਜੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਨਾਲ ਲੱਗਦੀਆਂ ਹੱਦਾਂ 'ਤੇ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ। ਡੀ.ਜੀ.ਪੀ. ਅਰੋੜਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਪੰਜਾਬ ਅੰਦਰ ਕਾਨੂੰਨ ਤੇ ਅਮਨ ਦੀ ਸਥਿਤੀ ਨੂੰ ਹਰ ਹਾਲਤ ਵਿਚ ਬਹਾਲ ਰੱਖਿਆ ਜਾਵੇ। 
ਇਸ ਮੌਕੇ ਹਰਦੀਪ ਸਿੰਘ ਢਿੱਲੋਂ ਡੀ. ਜੀ. ਪੀ. ਅਮਨ ਕਾਨੂੰਨ, ਦਿਨਕਰ ਗੁਪਤਾ ਡੀ. ਜੀ. ਪੀ., ਸੁਖਚੈਨ ਸਿੰਘ ਗਿੱਲ ਡੀ. ਜੀ. ਪੀ., ਐੱਸ. ਐੱਸ. ਪੀ. ਬਰਨਾਲਾ ਹਰਜੀਤ ਸਿੰਘ, ਐੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ, ਡੀ. ਸੀ. ਸੰਗਰੂਰ ਅਮਰਪ੍ਰਤਾਪ ਸਿੰਘ ਵਿਰਕ, ਐੱਸ. ਪੀ. ਹਰਮੀਕ ਦਿਓਲ, ਡੀ. ਐੱਸ. ਪੀ. ਨਾਹਰ ਸਿੰਘ, ਡੀ. ਐੱਸ. ਪੀ ਸੰਦੀਪ ਵਡੇਰਾ ਸਮੇਤ ਉੱਚ ਅਧਿਕਾਰੀ ਹਾਜ਼ਰ ਸਨ।


Related News