ਸੋਸ਼ਲ ਮੀਡੀਆ ਹੀ ਬਣਿਆ ਗੌਂਡਰ ਤੇ ਉਸ ਦੇ ਸਾਥੀਆਂ ਦੇ ਐਨਕਾਊਂਟਰ ਦਾ ਕਾਰਨ
Sunday, Jan 28, 2018 - 02:47 PM (IST)

ਚੰਡੀਗੜ੍ਹ — ਸੋਸ਼ਲ ਮੀਡੀਆ ਰਾਹੀਂ ਜ਼ੁਰਮ ਨੂੰ ਬੜਾਵਾ ਦੇਣ ਵਾਲੇ ਗੈਂਗਸਟਰਾਂ ਦਾ ਪੁਲਸ ਨੇ ਉਨ੍ਹਾਂ ਦੇ ਹੀ ਇਸ ਹਥਿਆਰ ਨਾਲ ਐਨਕਾਊਂਟਰ ਕਰ ਦਿੱਤਾ। ਦੋਨਾਂ ਗੈਂਗਸਟਰਾਂ ਦੀਆਂ ਸੋਸ਼ਲ ਮੀਡੀਆ ਤੇ ਫੋਨ ਕਾਲਜ਼ ਨੂੰ ਹਾਈਟੈਕ ਤਰੀਕੇ ਨਾਲ ਟ੍ਰੈਕ ਕਰਕੇ ਐਨਕਾਊਂਟਰ ਕਰਨ 'ਚ ਸਫਲਤਾ ਹਾਸਲ ਕੀਤੀ। ਆਈ. ਜੀ. ਓ. ਸੀ. ਸੀ. ਯੂ. ਨੀਲਾਭ ਕਿਸ਼ੋਰ ਨੇ ਦੱਸਿਆ ਕਿ ਏ-ਕੈਟੇਗਰੀ ਦੇ ਮੋਸਟ ਵਾਂਟੇਂਡ ਵਿੱਕੀ ਗੌਂਡਰ ਦੀ ਤਲਾਸ਼ 'ਚ ਪੰਜਾਬ ਪੁਲਸ 14 ਮਹੀਨਿਆਂ ਨਾਲ ਤੋਂ ਜੁਟੀ ਸੀ। ਉਨ੍ਹਾਂ ਨੇ ਦੱਸਿਆ ਕਿ ਗੌਂਡਰ ਤਕ ਪਹੁੰਚਣ ਦੇ ਲਈ ਪੁਲਸ ਨੇ ਸੋਸ਼ਲ ਮੀਡੀਆ ਤੇ ਗੌਂਡਰ ਦੇ ਸੰਪਰਕ 'ਚ ਰਹੇ ਗੈਂਗਸਟਰਾਂ ਦੇ ਫੋਨ ਟ੍ਰੈਪ ਕੀਤੇ।
ਡੀ. ਜੀ. ਪੀ. ਇੰਟੈਲੀਜੈਂਸ ਦਿਨਕਰ ਗੁਪਤਾ ਨੇ ਦੱਸਿਆ ਕਿ ਗੌਂਡਰ ਸੋਸ਼ਲ ਮੀਡੀਆ ਨੂੰ ਅਪਰਾਧ ਦੀ ਦੁਨੀਆ 'ਚ ਆਪਣਾ ਦਬਦਬਾ ਬਨਾਉਣ ਲਈ ਇਸਤੇਮਾਲ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਗੌਂਡਰ ਦੇ ਸੋਸ਼ਲ ਮੀਡੀਆ 'ਤੇ ਇਕ ਦਰਜਨ ਤੋਂ ਵੱਧ ਅਕਾਊਂਟ ਬਣਾ ਰੱਖੇ ਸਨ। ਗੌਂਡਰ 'ਤੇ ਪੰਜਾਬ ਤੇ ਰਾਜਸਥਾਨ ਪੁਲਸ ਨੇ ਕਰੀਬ 10 ਲੱਖ ਰੁਪਏ ਦਾ ਇਨਾਮ ਐਲਾਨਿਆਂ ਸੀ। ਇਹ ਵੀ ਖੁਲਾਸਾ ਹੋਇਆ ਹੈ ਕਿ ਗੌਂਡਰ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਖਾੜੀ ਦੇਸ਼ਾਂ ਤੋਂ ਇਲਾਵਾ ਜਰਮਨੀ ਤੇ ਸਾਈਪ੍ਰਸ ਤੋਂ ਵੀ ਆਪਰੇਟ ਕੀਤਾ ਜਾਂਦਾ ਸੀ।