ਸੋਸ਼ਲ ਮੀਡੀਆ ’ਤੇ ਹੋਈ ਤਕਰਾਰ ਤੋਂ ਬਾਅਦ ਵੱਡੀ ਵਾਰਦਾਤ, 50 ਤੋਂ ਵੱਧ ਨੌਜਵਾਨਾਂ ਨਾਲ ਬੋਲਿਆ ਧਾਵਾ
Friday, Oct 07, 2022 - 11:28 AM (IST)
ਸਾਹਨੇਵਾਲ (ਜ.ਬ.) : ਸੋਸ਼ਲ ਮੀਡੀਆ ’ਤੇ ਹੋਈ ਤਕਰਾਰ ਨੇ ਉਸ ਸਮੇਂ ਖੂਨੀ ਰੂਪ ਅਖਤਿਆਰ ਕਰ ਲਿਆ, ਜਦੋਂ ਮੋਬਾਇਲ ਫੋਨ ’ਤੇ ਬਹਿਸਬਾਜ਼ੀ ਤੋਂ ਬਾਅਦ ਇਕ ਧਿਰ ਨਾਲ ਸਬੰਧਤ ਨੌਜਵਾਨ ਆਪਣੇ 50 ਦੇ ਲਗਭਗ ਸਾਥੀਆਂ ਨੂੰ ਨਾਲ ਲੈ ਕੇ ਦੂਜੀ ਧਿਰ ਦੇ ਨੌਜਵਾਨ ਦੀ ਕੁੱਟਮਾਰ ਕਰਨ ਲਈ ਉਸ ਦੇ ਪਿੰਡ ਭਮਾ ਖੁਰਦ ਵਿਖੇ ਪਹੁੰਚ ਗਿਆ, ਜਿੱਥੇ ਹਮਲਾਵਰ ਧਿਰ ਦੇ ਮੋਢੀ ਨੌਜਵਾਨ ਨੇ ਬਚਾਅ ਕਰਨ ਲਈ ਆਏ ਨੌਜਵਾਨ ’ਤੇ ਹੀ ਕਥਿਤ ਤੌਰ ’ਤੇ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ |
ਇਹ ਵੀ ਪੜ੍ਹੋ : ਗੈਂਗਸਟਰ ਦੀਪਕ ਦੇ ਫਰਾਰ ਹੋਣ ਦੇ ਮਾਮਲੇ ’ਚ ਸਨਸਨੀਖੇਜ਼ ਖੁਲਾਸਾ, ਗਰਲਫ੍ਰੈਂਡ ਨੂੰ ਲੈ ਕੇ ਸਾਹਮਣੇ ਆਈ ਵੱਡੀ ਗੱਲ
ਜਾਣਕਾਰੀ ਅਨੁਸਾਰ ਜ਼ਖਮੀ ਨੌਜਵਾਨ ਲਖਵਿੰਦਰ ਸਿੰਘ ਪੁੱਤਰ ਸੁਖਦੀਪ ਸਿੰਘ ਦੇ ਭਰਾ ਸਮਨਦੀਪ ਸਿੰਘ ਨੇ ਦੱਸਿਆ ਕਿ ਬੀਤੀ ਬੁੱਧਵਾਰ ਦੀ ਦੇਰ ਰਾਤ 3 ਗੱਡੀਆਂ ਅਤੇ ਕੁਝ ਮੋਟਰਸਾਈਕਲਾਂ ’ਤੇ ਕਰੀਬ 50 ਨੌਜਵਾਨ ਆਏ। ਨੌਜਵਾਨ ਆਉਂਦੇ ਹੀ ਪਿੰਡ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਬਾਰੇ ’ਚ ਪੁੱਛਦੇ ਹੋਏ ਗਾਲੀ-ਗਲੋਚ ਕਰਨ ਲੱਗੇ। ਲਵਪ੍ਰੀਤ ਜੋ ਦੁਕਾਨ ਤੋਂ ਕੁੱਝ ਸਾਮਾਨ ਲੈ ਕੇ ਆ ਰਿਹਾ ਸੀ ਤਾਂ ਉਕਤ ਨੌਜਵਾਨ ਉਸ ਨੂੰ ਕੁੱਟਮਾਰ ਕਰਨ ਲਈ ਉਸ ਦੇ ਪਿੱਛੇ ਭੱਜ ਪਏ, ਜਿਸ ’ਤੇ ਸਮਨਦੀਪ ਅਤੇ ਲਖਵਿੰਦਰ ਉਸ ਦਾ ਬਚਾਅ ਕਰਨ ਲਈ ਭੱਜ ਪਏ। ਲਵਪ੍ਰੀਤ ਦੀ ਕੁੱਟਮਾਰ ਕਰ ਰਹੇ ਨੌਜਵਾਨਾਂ ਨੂੰ ਜਦੋਂ ਲਖਵਿੰਦਰ ਨੇ ਰੋਕਣਾ ਚਾਹਿਆ ਤਾਂ ਇਕ ਟਿੰਕਾ ਮੁਹਾਦੀਪੁਰ ਨਾਮਕ ਨੌਜਵਾਨ ਨੇ ਫਾਇਰ ਕਰ ਦਿੱਤਾ। ਇਹ ਫਾਇਰ ਲਖਵਿੰਦਰ ਦੇ ਪੱਟ ’ਚ ਲੱਗਾ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਉੱਧਰ ਇਸ ਮਾਮਲੇ ਸਬੰਧੀ ਥਾਣਾ ਕੂੰਮਕਲਾਂ ਦੇ ਇੰਚਾਰਜ ਕੁਲਬੀਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਪੜਤਾਲ ’ਚ ਸਾਹਮਣੇ ਆਇਆ ਕਿ ਇਹ ਸ਼ੋਸ਼ਲ ਮੀਡੀਆ ’ਤੇ ਸ਼ੁਰੂ ਹੋਈ ਤਕਰਾਰ ਦਾ ਮਾਮਲਾ ਹੈ। ਫਿਲਹਾਲ ਪੁਲਸ ਨੇ ਲਖਵਿੰਦਰ ਦੇ ਬਿਆਨ ਦਰਜ ਕਰਕੇ ਟਿੰਕਾ ਮੁਹਾਦੀਪੁਰ ਅਤੇ ਉਸ ਦੇ ਸਾਥੀਆਂ ਦੀ ਤਲਾਸ਼ ਸ਼ੁਰੂ ਕੀਤੀ ਹੈ। ਪੁਲਸ ਮੁਤਾਬਕ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪਹਿਲਾਂ ਸੰਬੰਧ ਬਣਾਏ ਫਿਰ ਰਿਕਾਰਡ ਕੀਤੀ ਅਸ਼ਲੀਲ ਵੀਡੀਓ, ਹੈਰਾਨ ਕਰ ਦੇਵੇਗੀ ਕਾਰੋਬਾਰੀ ਨਾਲ ਖੇਡੀ ਗੰਦੀ ਚਾਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।