ਹਿਮਾਚਲ ’ਚ ਬਰਫਬਾਰੀ ਤੇ ਮੀਂਹ, ਕਸ਼ਮੀਰ ਦੇ ਮੌਸਮ ’ਚ ਸੁਧਾਰ, ਪੰਜਾਬ ’ਚ ਠੰਡ ਤੋਂ ਰਾਹਤ
Tuesday, Feb 06, 2024 - 10:02 AM (IST)

ਸ਼ਿਮਲਾ/ਸ਼੍ਰੀਨਗਰ/ਚੰਡੀਗੜ੍ਹ (ਏਜੰਸੀਆਂ) – ਹਿਮਾਚਲ ਪ੍ਰਦੇਸ਼ ’ਚ ਪਹਾੜੀ ਇਲਾਕਿਆਂ ਲਾਹੌਲ-ਸਪੀਤੀ, ਕਿੰਨੌਰ, ਕੁੱਲੂ, ਸ਼ਿਮਲਾ ਅਤੇ ਚੰਬਾ ਜ਼ਿਲਿਆਂ ਤੇ ਹੋਰ ਉੱਚੇ ਇਲਾਕਿਆਂ ’ਚ ਇਸ ਵਿੰਟਰ ਸੀਜ਼ਨ ’ਚ ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਰਾਤ ਤੱਕ ਭਾਰੀ ਬਰਫਬਾਰੀ ਹੋਈ। ਇਸ ਬਰਫਬਾਰੀ ਨਾਲ ਆਮ ਜ਼ਿੰਦਗੀ ਅਸਤ-ਵਿਅਸਤ ਹੋਣ ਨਾਲ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧੀਆਂ ਹਨ। ਅਗਲੇ 5 ਦਿਨਾਂ ਤੱਕ ਮੌਸਮ ਸਾਫ ਰਹਿਣ ਦੇ ਆਸਾਰ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਨੌਜਵਾਨਾਂ ਨੂੰ ‘ਡੋਡੇ ਖਾਣ ਵਾਲੇ’ ਕਹਿਣ ’ਤੇ ਇਸ ਪੰਜਾਬੀ ਸਰਪੰਚ ਨੇ ਪੰਨੂ ਨੂੰ ਦਿੱਤਾ ਕਰਾਰਾ ਜਵਾਬ
ਬਰਫਬਾਰੀ ਅਤੇ ਮੀਂਹ ਨਾਲ ਪੂਰੇ ਸੂਬੇ ’ਚ 645 ਸੜਕਾਂ ਅਤੇ 1416 ਬਿਜਲੀ ਦੇ ਟ੍ਰਾਂਸਫਾਰਮਰ ਠੱਪ ਹਨ, 4 ਰਾਸ਼ਟਰੀ ਸੜਕਾਂ ’ਤੇ ਆਵਾਜਾਹੀ ਪ੍ਰਭਾਵਿਤ ਰਹੀ। ਸੜਕਾਂ ’ਤੇ ਵਾਹਨਾਂ ਦਾ ਲੰਬਾ ਜਾਮ ਲੱਗਾ ਹੈ ਤੇ ਸੈਲਾਨੀ ਫਸੇ ਹੋਏ ਹਨ।
ਉੱਧਰ ਜੰਮੂ-ਕਸ਼ਮੀਰ ’ਚ ਮੌਸਮ ’ਚ ਸੁਧਾਰ ਹੋਣ ’ਤੇ ਸ਼੍ਰੀਨਗਰ ਹਵਾਈ ਅੱਡੇ ’ਤੇ ਸੋਮਵਾਰ ਨੂੰ ਉਡਾਣਾਂ, ਸੰਚਾਲਨ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ’ਤੇ ਵੀ ਆਵਾਜਾਹੀ ਬਹਾਲ ਕਰ ਦਿੱਤੀ ਗਈ ਹ ੈ। ਬਰਫਬਾਰੀ ਕਾਰਨ ਲੱਦਾਖ ਨੂੰ ਜੋੜਣ ਵਾਲਾ ਸ਼੍ਰੀਨਗਰ-ਸੋਨਮਰਗ-ਗੁਮਰੀ ਸੜਕ ਅਜੇ ਵੀ ਬੰਦ ਹੈ।
ਇਹ ਵੀ ਪੜ੍ਹੋ : ਸ਼੍ਰੀਦੇਵੀ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਕਰਨ ਵਾਲੀ ਦੀਪਤੀ ਵਿਰੁੱਧ ਚਾਰਜਸ਼ੀਟ ਦਾਇਰ
ਇਸ ਦੌਰਾਨ ਸ਼੍ਰੀਨਗਰ ਸਥਿਤ ਮੌਸਮ ਵਿਗਿਆਨ ਕੇਂਦਰ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਸ਼੍ਰੀਨਗਰ ’ਚ ਕ੍ਰਮਵਾਰ 3.2 ਸੈ. ਮੀ. ਬਰਫਬਾਰੀ ਅਤੇ 3.0 ਮਿ. ਮੀ. ਮੀਂਹ ਪਿਆ। ਗੁਲਮਰਗ ’ਚ ਘੱਟੋ-ਘੱਚ ਤਾਪਮਾਨ ਸਿਫਰ ਤੋਂ ਹੇਠਾਂ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਤਰਾਖੰਡ ਦੇ ਪਹਾੜੀ ਇਲਾਕਿਆਂ ਗ੍ਰਾਮੋ ਤੇ ਰਾੜੀ ਟੌਪ, ਚੋਰੰਗੀਖਾਲ, ਗੰਗਨਾਨੀ, ਸੁੱਕੀ ਟੌਪ ਗੰਗੋਤਰੀ, ਹਰਸ਼ਿਲ, ਯਮੁਨੋਤਰੀ, ਜਾਨਕੀਚੱਟੀ, ਫੂਲਚੱਟੀ ਖੇਤਰਾਂ ’ਚ ਬਰਫਬਾਰੀ ਜਾਰੀ ਹੈ ਤੇ ਮੈਦਾਨੀ ਇਲਾਕਿਆਂ ’ਚ ਕੁਝ ਸਥਾਨਾਂ ’ਤੇ ਹਲਕਾ ਮੀਂਹ ਪਿਆ।
ਪੰਜਾਬ ਤੇ ਹਰਿਆਣਾ ’ਚ ਸੋਮਵਾਰ ਨੂੰ ਠੰਢ ਦਾ ਕਹਿਰ ਜਾਰੀ ਰਿਹਾ। ਪੰਜਾਬ ’ਚ ਕਈ ਸਥਾਨਾਂ ’ਤੇ ਕੋਹਰਾ ਛਾਇਆ ਰਿਹਾ। ਸੋਮਵਾਰ ਨੂੰ ਚੰਗੀ ਧੁੱਪ ਨਿਕਲਣ ਨਾਲ ਠੰਢ ਤੋਂ ਕੁਝ ਰਾਹਤ ਮਿਲੀ।
ਇਹ ਵੀ ਪੜ੍ਹੋ : ਅਮੀਰਾਂ ਨੂੰ ITR ਲਈ ਦੇਣੀ ਪਵੇਗੀ ਵਧੇਰੇ ਜਾਣਕਾਰੀ, CBDT ਨੇ ਜਾਰੀ ਕੀਤੇ ਫਾਰਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8