ਸੱਪ ਦੇ ਡੰਗਣ ਨਾਲ 11 ਸਾਲਾਂ ਬੱਚੇ ਦੀ ਮੌਤ

Saturday, Jun 27, 2020 - 02:41 PM (IST)

ਸੱਪ ਦੇ ਡੰਗਣ ਨਾਲ 11 ਸਾਲਾਂ ਬੱਚੇ ਦੀ ਮੌਤ

ਜਲਾਲਾਬਾਦ (ਸੇਤੀਆ): ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਰਾਮ ਸਿੰਘ ਵਾਲੀ ਭੈਣੀ 'ਚ ਇਕ 11 ਸਾਲਾਂ ਮਾਸੂਮ ਬੱਚੇ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ, ਮਿਲੀ ਜਾਣਕਾਰੀ ਅਨੁਸਾਰ ਮੁਨੀਸ਼ ਸਿੰਘ ਪੁੱਤਰ ਪ੍ਰੇਮ ਸਿੰਘ ,ਜੋਕਿ ਆਪਣੇ ਪਿਤਾ ਦੇ ਨਾਲ ਖ਼ੇਤ 'ਚ ਗਿਆ ਸੀ। ਇਸ ਦੌਰਾਨ ਉਸ ਨੂੰ ਇਕ ਜ਼ਹਿਰੀਲੇ ਸੱਪ ਨੇ ਮੱਥੇ 'ਤੇ ਡੰਗ ਮਾਰ ਦਿੱਤਾ, ਜਿਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਲਿਆਂਦਾ ਜਾ ਰਿਹਾ ਸੀ,ਕਿ ਉਸ ਦੀ ਰਸਤੇ 'ਚ ਹੀ ਮੌਤ ਹੋ ਗਈ,ਹਸਪਤਾਲ ਪੁੱਜਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


author

Shyna

Content Editor

Related News