ਚੰਬਲ ਡੇਪੋ ਅਫਸਰ ਦੇ ਘਰ ਤਸਕਰਾਂ ਵਲੋ ਜਾਨ ਲੇਵਾ ਹਮਲਾ, ਚਲਾਈਆਂ ਗੋਲੀਆਂ
Sunday, Jul 29, 2018 - 11:29 AM (IST)
ਤਰਨਤਾਰਨ (ਮਿਲਾਪ) : ਤਰਨਤਾਰਨ ਦੇ ਪਿੰਡ ਚੰਬਲ ਵਿਖੇ ਡੇਪੋ ਮੈਂਬਰ ਸਾਧੂ ਸਿੰਘ ਤੇ ਉਸਦੇ ਪਰਿਵਾਰ 'ਤੇ ਪਿੰਡ ਦੇ ਹੀ ਗੁੰਡਾ ਅਨਸਰਾਂ ਵਲੋਂ ਘਰ 'ਚ ਫਾਇਰਿੰਗ ਕੀਤੀ ਗਈ। ਇਸ ਮੋਕੇ ਜਾਣਕਾਰੀ ਦਿੰਦਿਆਂ ਸਾਧੂ ਸਿੰਘ ਚੰਬਲ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਆਪਣੇ ਬੇਟੇ ਨੂੰ ਸਕੂਲੋਂ ਘਰ ਲੈ ਕੇ ਆ ਰਿਹਾ ਸੀ ਕਿ ਫਾਰਚੂਨਰ ਗੱਡੀ 'ਚ ਆਏ ਵਿਅਕਤੀਆਂ ਨੇ ਪਹਿਲਾਂ ਉਸਨੂੰ ਸਾਈਡ ਮਾਰੀ ਅਤੇ ਸੜਕ 'ਤੇ ਸੁੱਟ ਦਿੱਤਾ ਜਿਸ ਨਾਲ 8 ਸਾਲ ਦੇ ਬੱਚੇ ਨੂੰ ਵੀ ਸੱਟਾਂ ਲੱਗ ਗਈਆਂ। ਇਸ ਸੰਬੰਧੀ ਅਸੀਂ ਆਰੋਪੀਆਂ ਦੇ ਘਰ ਗੱਲਬਾਤ ਕਰਨ ਗਏ ਤਾਂ ਉਨ੍ਹਾਂ ਗਾਲੀ ਗਲੋਚ ਸ਼ੁਰੂ ਕਰ ਦਿੱਤਾ ਜਦੋਂ ਉਹ ਘਰ ਵਾਪਸ ਆ ਗਏ ਤਾਂ ਬਾਅਦ 'ਚ ਅਰੋਪੀ ਆਪਣੇ ਨਾਲ 10 ਦੇ ਕਰੀਬ ਹਥਿਆਰਬੰਦ ਵਿਅਕਤੀਆ ਨੂੰ ਲੈ ਕੇ ਆਏ ਤੇ ਹਮਲਾ ਕਰ ਦਿੱਤਾ। ਜਾਨ ਲੇਵਾ ਹਮਲਾ ਕਰਦਿਆਂ ਫਾਇਰਿੰਗ ਕੀਤੀ ਤੇ ਜਾਨੋ ਮਾਰਨ ਦੀਆਂ ਧਮਕੀਆ ਦਿੱਤੀਆਂ ਤੇ ਕਿਹਾ ਕਿ ਤੁਸੀਂ ਕਰਾਓ ਨਸ਼ਾ ਬੰਦ ਅਸੀਂ ਦੇਖਾਂਗੇ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਭੱਜ ਕੇ ਜਾਨ ਬਚਾਈ।
ਥਾਣਾ ਸਰਹਾਲੀ ਦੇ ਮੁਖੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਜਸਵਿੰਦਰ ਕੌਰ ਅਤੇ ਉਸਦੇ ਪੁੱਤਰ ਵਲੋਂ ਡੇਪੋ ਅਫਸਰ ਸਾਧੂ ਸਿੰਘ ਚੰਬਲ ਦੇ ਘਰ ਫਾਇਰਿੰਗ ਕਰਕੇ ਜਾਨ ਲੇਵਾ ਹਮਲੇ ਸਬੰਧੀ 307 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
