4 ਗ੍ਰਾਮ ਹੈਰੋਇਨ, ਗਹਿਣੇ ਤੇ ਨਕਦੀ ਸਮੇਤ 2 ਸਮੱਗਲਰ ਕਾਬੂ

07/10/2018 7:11:36 AM

ਜਲੰਧਰ, (ਮ੍ਰਿਦੁਲ)- ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਆਪਣੇ ਹੀ ਮਹਿਕਮੇ ਦੇ ਹੈੱਡ ਕਾਂਸਟੇਬਲ ਸੁਖਦੇਵ ਸਿੰਘ ਸਮੇਤ ਉਸ ਦੇ ਸਾਥੀ ਕੁਲਦੀਪ ਸਿੰਘ ਨੂੰ 4 ਗ੍ਰਾਮ ਹੈਰੋਇਨ ਨਾਲ  ਗ੍ਰਿਫਤਾਰ ਕੀਤਾ ਹੈ। ਪੁਲਸ ਨੂੰ ਮੁਲਜ਼ਮ ਕੋਲੋਂ ਹੈਰੋਇਨ ਦੇ ਨਾਲ-ਨਾਲ ਸੋਨੇ ਦੇ  ਗਹਿਣੇ ਤੇ 44,700 ਰੁਪਏ ਵੀ ਬਰਾਮਦ ਹੋਏ ਹਨ।
ਐਡੀਸ਼ਨਲ ਐੱਸ. ਐੱਚ. ਓ. ਰੇਸ਼ਮ ਸਿੰਘ  ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਸੁਖਦੇਵ ਸਿੰਘ ਸ਼ੇਰ ਸਿੰਘ  ਕਾਲੋਨੀ ’ਚ ਆਪਣੇ ਘਰ ਹੀ ਲੋਕਾਂ ਨੂੰ ਹੈਰੋਇਨ ਦਾ ਸੇਵਨ ਕਰਵਾਉਂਦਾ ਹੈ ਤੇ ਉਸ ਦੇ ਨਾਲ ਖੁਦ ਵੀ ਸੇਵਨ ਕਰਦਾ ਹੈ, ਜਿਸ ਨੂੰ ਫੜ ਲਿਆ ਗਿਆ। ਤਲਾਸ਼ੀ ਦੌਰਾਨ ਉਸ ਦੀ ਜੇਬ ’ਚੋਂ 4 ਗ੍ਰਾਮ ਹੈਰੋਇਨ ਮਿਲੀ। ਪੁੱਛਗਿੱੱਛ ਕਰਨ ਤੋਂ ਬਾਅਦ ਉਸ ਦੇ ਘਰ ਦੀ ਤਲਾਸ਼ੀ ਲਈ ਤਾਂ ਘਰੋਂ 10 ਤੋਲੇ ਸੋਨੇ ਦੇ ਗਹਿਣੇ ਤੇ 44,700 ਰੁਪਏ ਡਰੱਗ ਮਨੀ ਬਰਾਮਦ ਹੋਈ। ਉਥੇ  ਹੀ ਗੁਅਾਂਢ ’ਚ ਰਹਿੰਦੇ ਉਸ ਦੇ ਸਾਥੀ ਕੁਲਦੀਪ ਸਿੰਘ ਵਾਸੀ ਅਰਜੁਨ ਨਗਰ ਮਿੱਠੂ ਬਸਤੀ ਨੂੰ ਫੜ ਲਿਆ, ਜਿਸ ਦੀ ਬਾਹਰ ਸਵਿਫਟ ਕਾਰ ’ਚੋਂ 20 ਨਸ਼ੇ ਵਾਲੇ ਕੈਪਸੂਲ ਬਰਾਮਦ ਹੋਏ  ਤੇ ਉਸ ਦੀ ਸਵਿਫਟ ਕਾਰ ਨੂੰ ਵੀ ਕਬਜ਼ੇ  ’ਚ ਕਰ ਲਿਆ। ਮਾਮਲੇ ਨੂੰ ਲੈ ਕੇ ਦੋਵਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਨੂੰ ਕੋਰਟ ’ਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਲਿਆ ਹੈ। 

 


Related News