ਕੋਰੋਨਾ ਦੌਰਾਨ ਗਰੀਬਾਂ 'ਤੇ ਟੁੱਟਿਆ ਇਕ ਹੋਰ ਕਹਿਰ, ਝੁੱਗੀਆਂ ਨੂੰ ਲੱਗੀ ਅੱਗ

Thursday, Apr 23, 2020 - 06:39 PM (IST)

ਨਵਾਂਸ਼ਹਿਰ (ਜੋਬਨਪ੍ਰੀਤ)— ਨਵਾਂਸ਼ਹਿਰ ਦੇ ਕਸਬਾ ਰਾਹੋਂ 'ਚ 4 ਝੁੱਗੀਆਂ ਨੂੰ ਅੱਗ ਲੱਗਣ ਕਰਕੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਹਾਦਸੇ 'ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।  ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਐੱਸ. ਐੱਚ. ਓ. ਰਾਹੋ ਸੁਬਾਸ਼ ਬਾਠ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਫਾਇਰ ਬ੍ਰਿਗੇਡ ਨੂੰ ਬੁਲਾਇਆ। ਸਖਤ ਮਿਹਨਤ ਤੋਂ ਬਾਅਦ ਫਾਇਰ ਬ੍ਰਿਗੇਡ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ। ਝੁੱਗੀਆਂ 'ਚ ਛੋਟੇ ਬੱਚਿਆਂ ਸਮੇਤ ਕਰੀਬ 17 ਲੋਕ ਮਜੂਦ ਸਨ।

ਇਹ ਵੀ ਪੜ੍ਹੋ : ਬਲਦੇਵ ਸਿੰਘ ਦੇ ਪੋਤਰੇ ਨੇ ਦਿੱਤੀ ''ਕੋਰੋਨਾ'' ਨੂੰ ਮਾਤ, ਤਾੜੀਆਂ ਨਾਲ ਗੂੰਜਿਆ ਨਵਾਂਸ਼ਹਿਰ ਦਾ ਸਿਵਲ ਹਸਪਤਾਲ

ਇਹ ਵੀ ਪੜ੍ਹੋ :  ਜਲੰਧਰ: CIA ਸਟਾਫ -1 ਨੇ ਘਰ 'ਚ ਕੀਤੀ ਰੇਡ, ਵੱਡੀ ਮਾਤਰਾ 'ਚ ਫੜਿਆ ਸ਼ਰਾਬ ਦਾ ਜਖੀਰਾ

PunjabKesari

ਸਿਵਲ ਪ੍ਰਸ਼ਾਸਨ ਦੀ ਤਰਫੋਂ ਤਹਿਸੀਲ ਦਾਰ ਕੁਲਵੰਤ ਸਿੰਘ ਵੀ ਮੌਕੇ 'ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਹਜੇ ਤਕ ਪਤਾ ਨਹੀਂ ਲੱਗ ਸਕਿਆ ਹੈ ਪਰ ਝੁੱਗੀਆਂ 'ਚ ਬਿਜਲੀ ਦਾ ਕੁਨੈਕਸ਼ਨ ਵੀ ਸੀ ਅਤੇ ਚੁੱਲ੍ਹਾ ਵੀ ਚਲਾਇਆ ਗਿਆ ਸੀ। ਅੱਗ ਕਾਰਨ ਇਨ੍ਹਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰਾਸ਼ਨ ਦੀਆ ਕਿੱਟਾ ਮੁਹਈਆ ਕਰਵਾ ਦਿੱਤੀਆਂ ਗਈਆਂ ਹਨ ਤਾਂਕਿ ਇਨ੍ਹਾਂ ਦਾ ਖਾਣ-ਪੀਣ ਦਾ ਪ੍ਰਬੰਧ ਹੋ ਸਕੇ ਅਤੇ ਜਾਂਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।  

ਇਹ ਵੀ ਪੜ੍ਹੋ : ਨਵਾਂਸ਼ਹਿਰ ਪੂਰੇ ਦੇਸ਼ ਲਈ ਬਣਿਆ ਮਿਸਾਲ, ''ਕੋਰੋਨਾ'' ਦਾ ਇੰਝ ਕੀਤਾ ਸਫਾਇਆ (ਵੀਡੀਓ)

ਇਹ ਵੀ ਪੜ੍ਹੋ : ਜਲੰਧਰ 'ਚ 'ਕੋਰੋਨਾ' ਨੇ ਮਚਾਈ ਤੜਥੱਲੀ, 8 ਹੋਰ ਕੋਰੋਨਾ ਦੇ ਪਾਜ਼ੇਟਿਵ ਕੇਸ ਮਿਲੇ

PunjabKesari

ਝੁੱਗੀ ਵਾਸੀ ਲੋਕਾਂ ਨੇ ਦੱਸਿਆ ਕਿ ਅਸੀਂ ਇਥੇ 7 ਪਰਿਵਾਰ ਰਹਿੰਦੇ ਹਾਂ। ਉਨ੍ਹਾਂ ਕਿਹਾ ਕਿ ਅਚਾਨਕ ਅੱਗ ਲੱਗ ਗਈ ਅਤੇ ਸਾਨੂੰ ਕੁਝ ਵੀ ਪਤਾ ਨਹੀਂ ਲੱਗਾ। ਦੇਖਦੇ-ਦੇਖਦੇ ਹੀ ਮਚੇ ਅੱਗ ਦੇ ਭਾਂਬੜ ਨਾਲ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ : ਕੈਪਟਨ ਦੇ ਠੇਕੇ ਖੋਲ੍ਹਣ ਦੀ ਮੰਗ 'ਤੇ ਭਖੀ ਸਿਆਸਤ, 'ਆਪ' ਅਤੇ ਅਕਾਲੀ ਦਲ ਨੇ ਚੁੱਕੇ ਸਵਾਲ

ਇਹ ਵੀ ਪੜ੍ਹੋ : ਪੀ. ਜੀ. ਆਈ. ਤੋਂ ਬੁਰੀ ਖਬਰ, ਕੋਰੋਨਾ ਪਾਜ਼ੇਟਿਵ 6 ਮਹੀਨਿਆਂ ਦੀ ਬੱਚੀ ਨੇ ਤੋੜਿਆ ਦਮ

 


shivani attri

Content Editor

Related News