ਐੱਸ.ਆਈ.ਟੀ. ਵਲੋਂ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਮੁਕੰਮਲ
Tuesday, Jun 22, 2021 - 10:30 PM (IST)
ਚੰਡੀਗ਼ੜ੍ਹ (ਰਮਨ): ਕੋਟਕਪੂਰਾ ਗੋਲ਼ੀਕਾਂਡ ਮਾਮਲੇ 'ਚ ਪੁੱਛਗਿੱਛ ਕਰਨ ਲਈ ਐੱਸ.ਆਈ.ਟੀ. ਮੰਗਲਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਪੱਜੀ ਤੇ ਲਗਭਗ ਢਾਈ ਘੰਟੇ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿਛ ਕੀਤੀ ਗਈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੋਵੇਂ ਆਪਣੇ ਫਲੈਟ 'ਚ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਠੀਕ ਨਹੀਂ ਹੈ,ਜਿਸ ਕਰਕੇ ਚੰਡੀਗੜ੍ਹ ਸਥਿਤ ਰਿਹਾਇਸ਼ ’ਚ ਉਨ੍ਹਾਂ ਕੋਲੋਂ ਸਵਾਲ-ਜਵਾਬ ਪੁੱਛੇ ਗਏ।
ਇਹ ਵੀ ਪੜ੍ਹੋ: ਬਠਿੰਡਾ ਤੋਂ ਵੱਡੀ ਖ਼ਬਰ: ਗੈਂਗਸਟਰ ਕੁਲਵੀਰ ਨਰੂਆਣਾ ’ਤੇ ਹਮਲਾ,ਚੱਲੀਆਂ ਤਾਬੜਤੋੜ ਗੋਲੀਆਂ
ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਭੇਜ ਕੇ 16 ਜੂਨ ਨੂੰ ਪੇਸ਼ ਹੋਣ ਨੂੰ ਕਿਹਾ ਸੀ। ਇਸ ਮਾਮਲੇ 'ਚ ਮੁਹਾਲੀ 'ਚ ਸਾਬਕਾ ਮੁੱਖ ਮੰਤਰੀ ਤੋਂ ਕੁਝ ਅਹਿਮ ਮੁੱਦਿਆਂ ’ਤੇ ਐੱਸ.ਆਈ.ਟੀ. ਨੇ ਪੁੱਛਗਿੱਛ ਕਰਨੀ ਸੀ ਪਰ ਪਿਛਲੇ ਸੋਮਵਾਰ ਅਚਾਨਕ ਸਾਬਕਾ ਮੁੱਖ ਮੰਤਰੀ ਦੀ ਸਿਹਤ ਖ਼ਰਾਬ ਹੋ ਗਈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਦੀ ਖ਼ਰਾਬ ਸਿਹਤ ਸਬੰਧੀ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਦੀ ਲਿਖਤੀ ਜਾਣਕਾਰੀ ਐੱਸ.ਆਈ.ਟੀ. ਨੂੰ ਵੀ ਦਿੱਤੀ ਗਈ ਸੀ। ਫ਼ਿਰ ਅਕਾਲੀ ਦਲ ਵੱਲੋਂ ਬਿਆਨ ਦਿੱਤਾ ਗਿਆ ਕਿ ਉਹ 22 ਜੂਨ ਨੂੰ ਐੱਸ.ਆਈ.ਟੀ. ਦੇ ਸਾਹਮਣੇ ਸੈਕਟਰ-4 ਸਥਿਤ ਵਿਧਾਇਕ ਆਵਾਸ 'ਚ ਐੱਸ.ਆਈ.ਟੀ. ਦੇ ਸਵਾਲਾਂ ਦੇ ਜਵਾਬ ਦੇਣਗੇ।
ਇਹ ਵੀ ਪੜ੍ਹੋ: ‘ਸਿਆਸੀ ਪਿੱਚ ’ਤੇ ਲੰਬੀ ਪਾਰੀ ਖੇਡਣਾ ਚਾਹੁੰਦੇ ਹਨ ਸਿੱਧੂ, ਮੰਤਰੀ ਬਣਨ ਤੋਂ ਬਿਹਤਰ ਪ੍ਰਧਾਨਗੀ ਸੰਭਾਲਣਾ’