ਗਾਇਕ 'ਐਲੀ ਮਾਂਗਟ' 'ਤੇ ਬਲਬੀਰ ਸਿੱਧੂ ਦਾ ਬਿਆਨ ਆਇਆ ਸਾਹਮਣੇ

Friday, Oct 18, 2019 - 04:27 PM (IST)

ਗਾਇਕ 'ਐਲੀ ਮਾਂਗਟ' 'ਤੇ ਬਲਬੀਰ ਸਿੱਧੂ ਦਾ ਬਿਆਨ ਆਇਆ ਸਾਹਮਣੇ

ਮੋਹਾਲੀ (ਨਿਆਮੀਆਂ) : ਗਾਇਕ ਐਲੀ ਮਾਂਗਟ ਮਾਮਲੇ 'ਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਨੇ ਐਲੀ ਮਾਂਗਟ ਵਲੋਂ ਡਾਕਟਰਾਂ 'ਤੇ ਲਾਏ ਦੋਸ਼ਾਂ ਨੂੰ ਗਲਤ ਠਹਿਰਾਇਆ ਹੈ। ਬਲਬੀਰ ਸਿੱਧੂ ਨੇ ਕਿਹਾ ਕਿ ਹਸਪਤਾਲ ਦੇ ਡਾਕਟਰ ਕਿਸੇ ਦੀ ਝੂਠੀ ਮੈਡੀਕਲ ਰਿਪੋਰਟ ਨਹੀਂ ਬਣਾ ਸਕਦੇ।

ਦੱਸ ਦੇਈਏ ਇਕ ਐਲੀ ਮਾਂਗਟ ਨੇ ਉਸ ਦਾ ਮੈਡੀਕਲ ਕਰਨ ਵਾਲੇ ਡਾਕਟਰਾਂ 'ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਡਾਕਟਰਾਂ ਨੇ ਜਦੋਂ ਉਨ੍ਹਾਂ ਦਾ ਮੈਡੀਕਲ ਕੀਤਾ ਤਾਂ ਰਿਪੋਰਟ 'ਚ ਕੋਈ ਸੱਟ ਨਹੀਂ ਦਿਖਾਈ, ਜਦੋਂ ਦੁਬਾਰਾ ਮੈਡੀਕਲ ਕੀਤਾ ਗਿਆ ਤਾਂ ਉਸ 'ਚ 6-7 ਦੇ ਕਰੀਬ ਸੱਟਾਂ ਦੀ ਪੁਸ਼ਟੀ ਹੋਈ ਸੀ। ਇਸ ਸਬੰਧੀ ਮੋਹਾਲੀ ਨਗਰ ਕੌਂਸਲ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਦਾ ਕਹਿਣਾ ਹੈ ਕਿ ਐਲੀ ਮਾਂਗਟ ਪੰਜਾਬ ਦਾ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਖਰਾਬ ਕਰ ਰਿਹਾ ਹੈ ਅਤੇ ਪੁਲਸ ਵਲੋਂ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।


author

Babita

Content Editor

Related News