ਵਿਧਾਨ ਸਭਾ ਇਜਲਾਸ : ਵਿਰੋਧੀ ਧਿਰਾਂ ਨੇ ''ਪੰਜਾਬੀ ਭਾਸ਼ਾ'' ਦਾ ਮੁੱਦਾ ਚੁੱਕਿਆ
Wednesday, Nov 06, 2019 - 03:46 PM (IST)
ਚੰਡੀਗੜ੍ਹ (ਵਰੁਣ) : 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਮੁਲਤਵੀ ਕਰ ਦਿੱਤੀ ਗਈ ਸੀ, ਜੋ ਕਿ ਮੁੜ ਤੋਂ ਸ਼ੁਰੂ ਹੋ ਗਈ ਹੈ। ਸਦਨ ਦੀ ਕਾਰਵਾਈ ਦੌਰਾਨ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਪੰਜਾਬੀ ਭਾਸ਼ਾ ਨਾਲ ਮਤਰੇਆਂ ਵਾਲਾ ਸਲੂਕ ਕਰਨ ਦਾ ਮੁੱਦਾ ਚੁੱਕਿਆ ਗਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਈ ਸ਼ਹਿਰਾਂ 'ਚ ਹੀ ਪੰਜਾਬੀ ਭਾਸ਼ਾ 'ਚ ਕੋਈ ਬੋਰਡ ਜਾਂ ਪੋਸਟਰ ਨਹੀਂ ਲੱਗਦੇ, ਸਗੋਂ ਅੰਗਰੇਜ਼ੀ 'ਚ ਲੱਗਦੇ ਹਨ, ਜੋ ਕਿ ਗਲਤ ਹੈ।