ਚੰਡੀਗੜ੍ਹ 'ਚ ਹੁਣ ਹਰ 'ਸਿੱਖ' ਬੀਬੀ ਨੂੰ ਨਹੀਂ ਹੋਵੇਗੀ ਹੈਲਮੈੱਟ ਤੋਂ ਛੂਟ, ਚਲਾਨ ਤੋਂ ਨਹੀਂ ਬਚਾ ਸਕੇਗਾ 'ਕੌਰ' ਸਰਨੇਮ
Thursday, Jul 28, 2022 - 01:21 PM (IST)
ਚੰਡੀਗੜ੍ਹ (ਭਗਵਤ) : ਚੰਡੀਗੜ੍ਹ 'ਚ ਜਿੱਥੇ ਟੂ-ਵ੍ਹੀਲਰ ਚਲਾਉਣ ਵਾਲੀਆਂ ਔਰਤਾਂ ਦਾ ਚਲਾਨ ਹੋ ਰਿਹਾ ਹੈ, ਉੱਥੇ ਹੀ ਸਿੱਖ ਔਰਤਾਂ ਨੂੰ ਹੈਲਮੈੱਟ ਨਾ ਪਾਉਣ ਦੀ ਛੂਟ ਦਿੱਤੀ ਹੋਈ ਹੈ ਪਰ ਹੁਣ ਹਰ ਸਿੱਖ ਔਰਤ ਚਲਾਨ ਤੋਂ ਬਚ ਨਹੀਂ ਸਕੇਗੀ। ਚੰਡੀਗੜ੍ਹ ਪ੍ਰਸ਼ਾਸਨ ਦੇ ਮੁਤਾਬਕ ਜਿਨ੍ਹਾਂ ਸਿੱਖ ਔਰਤਾਂ ਨੇ ਦਸਤਾਰ ਨਹੀਂ ਸਜਾਈ ਹੈ, ਹੈਲਮੈੱਟ ਨਾ ਪਾਉਣ 'ਤੇ ਉਨ੍ਹਾਂ ਦਾ ਵੀ ਚਲਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਦਿਨ-ਦਿਹਾੜੇ ਦੁਕਾਨਕਾਰ ਦਾ ਕਤਲ, ਬਚਾਉਣ ਆਈ ਪਤਨੀ ਦੇ ਵੀ ਢਿੱਡ 'ਚ ਮਾਰਿਆ ਚਾਕੂ
ਦੱਸ ਦੇਈਏ ਕਿ ਮੌਜੂਦਾ ਸਮੇਂ 'ਚ ਸਿਰਫ 'ਕੌਰ' ਸਰਨੇਮ ਦੇਖ ਕੇ ਚੰਡੀਗੜ੍ਹ ਟ੍ਰੈਫਿਕ ਪੁਲਸ ਬਿਨਾਂ ਹੈਲਮੈੱਟ ਟੂ-ਵ੍ਹੀਲਰ ਚਲਾਉਣ ਜਾਂ ਪਿੱਛੇ ਬੈਠਣ ਵਾਲੀਆਂ ਔਰਤਾਂ ਨੂੰ ਛੱਡ ਰਹੀ ਹੈ ਪਰ ਬਾਕੀ ਹਜ਼ਾਰਾਂ ਔਰਤਾਂ ਦੇ ਹੈਲਮੈੱਟ ਸਿਰ 'ਤੇ ਨਾ ਹੋਣ ਕਾਰਨ ਚਲਾਨ ਕੱਟੇ ਜਾ ਰਹੇ ਹਨ। ਹੁਣ ਚੰਡੀਗੜ੍ਹ ਪ੍ਰਸ਼ਾਸਨ ਦਸਤਾਰ ਨਾ ਪਾਉਣ ਵਾਲੀਆਂ ਸਿੱਖ ਔਰਤਾਂ ਦੇ ਚਲਾਨ ਕੱਟਣ 'ਤੇ ਵੀ ਵਿਚਾਰ ਕਰ ਰਿਹਾ ਹੈ। ਇਸ ਲਈ ਚੰਡੀਗੜ੍ਹ 'ਚ ਸੈਂਟਰਲ ਮੋਟਰਲ ਵ੍ਹੀਕਲ ਰੂਲ ਲਾਗੂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ PGI 'ਚ ਮੰਕੀਪਾਕਸ ਨੂੰ ਲੈ ਕੇ ਅਲਰਟ, ਜਾਰੀ ਹੋ ਚੁੱਕੀਆਂ ਨੇ ਗਾਈਡਲਾਈਨਜ਼
ਸੂਬਾ ਪੱਧਰੀ ਰੋਡ ਸੇਫਟੀ ਕਾਊਂਸਿਲ ਦੀ ਬੈਠਕ 'ਚ ਪ੍ਰਸ਼ਾਸਨ ਨੇ ਇਸ ਮੁੱਦੇ 'ਤੇ ਵਿਚਾਰ ਕੀਤਾ ਹੈ। ਸਾਲ 2018 'ਚ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੀ ਪੁਰਾਣੀ ਨੋਟੀਫਿਕੇਸ਼ਨ 'ਚ ਬਦਲਾਅ ਕਰਦੇ ਹੋਏ ਸਿਰਫ ਦਸਤਾਰ ਪਾਉਣ ਵਾਲੀਆਂ ਸਿੱਖ ਔਰਤਾਂ ਨੂੰ ਛੂਟ ਦੇਣ ਦੀ ਗੱਲ ਕਹੀ ਸੀ। ਹਾਲਾਂਕਿ ਇਸ ਦਾ ਵਿਰੋਧ ਹੋਇਆ ਸੀ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਿਫ਼ਾਰਿਸ਼ ਕੀਤੀ, ਜਿਸ ਤੋਂ ਬਾਅਦ ਦਸੰਬਰ-2018 'ਚ ਸਾਰੀਆਂ ਸਿੱਖ ਔਰਤਾਂ ਨੂੰ ਹੈਲਮੈੱਟ ਤੋਂ ਛੂਟ ਦੇ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਅੱਜ ਤੋਂ ਭਾਰੀ ਮੀਂਹ ਦਾ ਅਲਰਟ, ਮੌਸਮ ਵਿਭਾਗ ਦੀ ਕਿਸਾਨਾਂ ਨੂੰ ਸਲਾਹ
ਹਾਲਾਂਕਿ ਹੁਣ ਚੰਡੀਗੜ੍ਹ ਪ੍ਰਸ਼ਾਸਨ ਆਪਣੀ ਨੋਟੀਫਿਕੇਸ਼ਨ 'ਚ ਬਦਲਾਅ ਲਿਆਉਣ ਬਾਰੇ ਸੋਚ ਰਿਹਾ ਹੈ। ਅਜਿਹੇ 'ਚ ਬਿਨਾਂ ਦਸਤਾਰ ਪਾਏ ਸਿੱਖ ਔਰਤਾਂ ਦੇ ਵੀ ਚਲਾਨ ਹੋ ਸਕਣਗੇ। ਦੱਸਣਯੋਗ ਹੈ ਕਿ ਚੰਡੀਗੜ੍ਹ 'ਚ ਇਸੇ ਸਾਲ ਜਨਵਰੀ ਤੋਂ ਚੰਡੀਗੜ੍ਹ ਟ੍ਰੈਫਿਕ ਪੁਲਸ ਔਰਤਾਂ ਦਾ ਹੈਲਮੈੱਟ ਦਾ ਚਲਾਨ ਕਰ ਰਹੀ ਹੈ। ਹੁਣ ਤੱਕ ਹਜ਼ਾਰਾਂ ਔਰਤਾਂ ਦੇ ਚਲਾਨ ਹੋ ਚੁੱਕੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ