ਸਿੱਖ ਪੰਥ ’ਚ ਵਾਪਸੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁੱਚਾ ਸਿੰਘ ਲੰਗਾਹ ਰੋਜ਼ ਹੋ ਰਹੇ ਹਨ ਨਤਮਸਤਕ

Tuesday, Apr 27, 2021 - 10:52 AM (IST)

ਬਟਾਲਾ (ਮਠਾਰੂ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਸਿੱਖ ਪੰਥ ’ਚ ਮੁੜ ਵਾਪਸੀ ਨੂੰ ਲੈ ਕੇ ਸਰਗਰਮ ਹੁੰਦੇ ਦਿਖਾਈ ਦੇ ਰਹੇ ਹਨ। ਕਈ ਦਿਨਾਂ ਤੋਂ ਆਪਣੇ ਲੰਗਾਹ ਆਪਣੇ ਸਾਥੀਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੁੰਦਿਆ ਪੰਥ ’ਚ ਵਾਪਸੀ ਨੂੰ ਲੈ ਕੇ ਅਰਦਾਸ ਕਰ ਰਹੇ ਹਨ। ਇਸ ਦੌਰਾਨ ਭਾਵੇਂ ਇਕ ਦਿਨ ਕੁਝ ਵਿਅਕਤੀਆਂ ਵੱਲੋਂ ਸੁੱਚਾ ਸਿੰਘ ਲੰਗਾਹ ਦੀ ਵਿਰੋਧਤਾ ਵੀ ਕੀਤੀ ਗਈ ਸੀ ਪਰ ਇਸਦੇ ਬਾਵਜੂਦ ਦ੍ਰਿੜ੍ਹ ਇਰਾਦੇ ਨਾਲ ਲੰਗਾਹ ਲਗਾਤਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰੀ ਭਰ ਰਹੇ ਹਨ।

ਪੜ੍ਹੋ ਇਹ ਵੀ ਖਬਰ - ਦੁਬਈ 'ਚ ਫਸੇ ਨੌਜਵਾਨਾਂ ਲਈ ਫਰਿਸ਼ਤਾ ਕਹੇ ਜਾਂਦੇ ‘ਡਾ.ਉਬਰਾਏ’ ਦਾ ਪੰਜਾਬੀਆਂ ਲਈ ਖ਼ਾਸ ਸੁਨੇਹਾ (ਵੀਡੀਓ)

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਉਹ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੇ ਹਨ, ਕਿਉਂਕਿ ਹਰ ਸਿੱਖ ਨੂੰ ਹੱਕ ਹੈ ਕਿ ਉਹ ਗੁਰੂ ਸਾਹਿਬ ਦੇ ਚਰਨਾ ’ਚ ਨਤਮਸਤਕ ਹੁੰਦਿਆਂ ਅਰਦਾਸ ਬੇਨਤੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਭੁੱਲ ਬਖਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਹਨ, ਤਾਂ ਜੋ ਸਿੱਖ ਪੰਥ ’ਚ ਉਨ੍ਹਾਂ ਦੀ ਮੁੜ ਵਾਪਸੀ ਹੋ ਸਕੇ।

ਪੜ੍ਹੋ ਇਹ ਵੀ ਖਬਰ - ਕੁੱਖ ’ਚ ਪਲ ਰਹੀ ਧੀ ਨੂੰ ਮਾਰਨ ਤੋਂ ਪਤਨੀ ਨੇ ਕੀਤਾ ਇਨਕਾਰ, ਤਾਂ ਪਤੀ ਨੇ ਦੋਵਾਂ ਨੂੰ ਦਿੱਤੀ ਅਜਿਹੀ ਦਰਦਨਾਕ ਮੌਤ

ਦੱਸਣਯੋਗ ਹੈ ਕਿ ਜਿਸ ਮਾਮਲੇ ’ਚ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੰਥ ’ਚੋਂ ਛੇਕਿਆ ਗਿਆ ਸੀ। ਇਸ ਸਬੰਧੀ ਆਉਣ ਵਾਲਾ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਨਿਰਭਰ ਕਰਦਾ ਹੈ ।

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ


rajwinder kaur

Content Editor

Related News