ਬਾਬਾ ਬਕਾਲਾ ਸਾਹਿਬ ਨਿਵਾਸੀ ਸਿੱਖ ਅਧਿਕਾਰੀ ਬਣਿਆ ਉਤਰਾਖੰਡ ਦਾ ਨਵਾਂ ਚੀਫ ਸੈਕਟਰੀ

Wednesday, Jul 07, 2021 - 03:25 PM (IST)

ਬਾਬਾ ਬਕਾਲਾ ਸਾਹਿਬ ਨਿਵਾਸੀ ਸਿੱਖ ਅਧਿਕਾਰੀ ਬਣਿਆ ਉਤਰਾਖੰਡ ਦਾ ਨਵਾਂ ਚੀਫ ਸੈਕਟਰੀ

ਬਾਬਾ ਬਕਾਲਾ ਸਾਹਿਬ (ਰਾਕੇਸ਼) : ਬਾਬਾ ਬਕਾਲਾ ਸਾਹਿਬ ਦੇ ਨਿਵਾਸੀ ਸੀਨੀਅਰ ਆਈ. ਏ. ਐੱਸ.ਅਧਿਕਾਰੀ ਸੁਖਬੀਰ ਸਿੰਘ ਸੰਧੂ ਨੂੰ ਉਤਰਾਖੰਡ ਸਰਕਾਰ ਨੇ 17ਵਾਂ ਨਵਾਂ ਚੀਫ ਸੈਕਟਰੀ ਨਿਯੁਕਤ ਕੀਤਾ ਹੈ। ਪਹਿਲੇ ਮੁੱਖ ਸਕੱਤਰ ਓਮ ਪ੍ਰਕਾਸ਼ ਨੂੰ ਅਹੁਦੇ ਤੋਂ ਹਟਾ ਦਿਤਾ ਗਿਆ ਹੈ। ਯਾਦ ਰਹੇ ਕਿ ਸੁਖਬੀਰ ਸਿੰਘ ਸੰਧੂ 1988 ਬੈਚ ਦੇ (ਉਤਰਾਖੰਡ ਕੇਡਰ) ਦੇ ਆਈ. ਏ. ਐੱਸ. ਅਧਿਕਾਰੀ ਹਨ। ਇਸ ਤੋਂ ਪਹਿਲਾਂ ਸੰਧੂ ਪੰਜਾਬ ਦੇ ਕਈ ਅਹਿਮ ਅਹੁਦਿਆਂ ’ਤੇ ਵਿਰਾਜਮਾਨ ਰਹਿ ਚੁੱਕੇ ਹਨ ਅਤੇ ਚੀਫ਼ ਸੈਕਟਰੀ ਤੋਂ ਪਹਿਲਾਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆਂ ਦੇ ਚੇਅਰਮੈਨ ਸੇਵਾਵਾ ਵੀ ਨਿਭਾਅ ਚੁੱਕੇ ਹਨ।

ਇਹ ਵੀ ਪੜ੍ਹੋ : ਸਕੂਲ ਤਿਆਰ ਕਰਨਗੇ ਨਤੀਜੇ, ਸੀ. ਬੀ. ਐੱਸ. ਈ. ਅਧਿਕਾਰੀ ਕਰਨਗੇ ਅਚਾਨਕ ਨਿਰੀਖਣ

ਸੰਧੂ ਦੀ ਇਸ ਨਿਯੁਕਤੀ ਨਾਲ ਕਸਬਾ ਬਾਬਾ ਬਕਾਲਾ ਸਾਹਿਬ ਅਤੇ ਪੂਰੇ ਪੰਜਾਬ `ਚ ਅਤੇ ਖਾਸਕਰ ਸਿੱਖ ਭਾਈਚਾਰੇ ’ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਬਿਜਲੀ ਮਾਮਲੇ ’ਤੇ ਕੈਪਟਨ ਸਰਕਾਰ ਨੂੰ ਨਸੀਹਤ ਦੇਣ ਵਾਲੇ ਸਿੱਧੂ ’ਤੇ ਭਗਵੰਤ ਮਾਨ ਨੇ ਕਹੀ ਵੱਡੀ ਗੱਲ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Anuradha

Content Editor

Related News