''ਸਿੱਖ ਅਜਾਇਬ ਘਰ'' ਨੂੰ ਨਸੀਬ ਨਹੀਂ ਹੋ ਰਹੀ ਜ਼ਮੀਨ

Monday, Sep 09, 2019 - 02:43 PM (IST)

''ਸਿੱਖ ਅਜਾਇਬ ਘਰ'' ਨੂੰ ਨਸੀਬ ਨਹੀਂ ਹੋ ਰਹੀ ਜ਼ਮੀਨ

ਮੋਹਾਲੀ (ਕੁਲਦੀਪ) : ਸਿੱਖ ਗੁਰੂਆਂ ਅਤੇ ਹੋਰ ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਦੱਸਦੇ ਪਿੰਡ ਬਲੌਂਗੀ ਸਥਿਤ ਸਿੱਖ ਅਜਾਇਬ ਘਰ ਨੂੰ ਪੱਕੇ ਤੌਰ 'ਤੇ ਜ਼ਮੀਨ ਅਲਾਟ ਨਹੀਂ ਹੋ ਪਾ ਰਹੀ ਹੈ। ਇਸ ਦੇ ਬਾਵਜੂਦ ਇਸ ਅਜਾਇਬ ਘਰ ਨੂੰ ਆਪਣੇ ਪੱਧਰ 'ਤੇ ਬਣਾਉਣ ਵਾਲਾ ਆਰਟਿਸਟ ਪਰਮਿੰਦਰ ਸਿੰਘ ਇਨ੍ਹਾਂ ਸਿੱਖ ਗੁਰੂਆਂ ਅਤੇ ਹੋਰ ਸ਼ਹੀਦਾਂ ਦੇ ਬੁੱਤਾਂ ਨੂੰ ਕੁਝ ਲੋਕਾਂ ਦੀ ਮਦਦ ਨਾਲ ਪਿੰਡ ਬਲੌਂਗੀ ਦੀ ਸ਼ਾਮਲਾਟ ਜਡਮੀਨ 'ਤੇ ਦਿਖਾ ਤੇ ਕੰਮ ਚਲਾ ਰਿਹਾ ਹੈ।

ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਰਹੇ ਅਤੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਇਹ ਬੁੱਤ ਉਸ ਸਮੇਂ ਦੀਆਂ ਤਸਵੀਰਾਂ ਪੇਸ਼ ਕਰਦੇ ਰਹਿਣ ਪਰ ਉਹ ਅਜਾਇਬ ਘਰ ਬਣਾਉਣ ਲਈ ਥਾਂ-ਥਾਂ ਦੀਆਂ ਠੋਕਰਾਂ ਖਾਂਦਾ ਫਿਰ ਰਿਹਾ ਹੈ, ਉਸ ਨੂੰ ਕਿਤੋਂ ਕੋਈ ਸਰਕਾਰੀ ਮਦਦ ਨਹੀਂ ਮਿਲ ਰਹੀ। ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਬੇਰੁਖੀ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਇੱਥੇ ਆਰਟਿਸਟ ਦੀ ਕੋਈ ਕਦਰ ਨਹੀਂ ਹੈ।
 


author

Babita

Content Editor

Related News