ਅਮਰੀਕਾ 'ਚ ਸਿੱਖਾਂ ਨੇ ਪੰਜਾਬ ਦੇ ਬੱਚਿਆਂ ਲਈ ਜਮ੍ਹਾਂ ਕੀਤੀ ਰਾਸ਼ੀ, ਗੁਰਪ੍ਰੀਤ ਘੁੱਗੀ ਨੇ ਲਿਆ ਹਿੱਸਾ

12/08/2017 2:33:00 PM

ਵਾਸ਼ਿੰਗਟਨ— ਅਮਰੀਕਾ ਦੇ ਵਾਸ਼ਿੰਗਟਨ 'ਚ ਸਿੱਖ ਭਾਈਚਾਰੇ ਨੇ ਪੰਜਾਬ 'ਚ ਸੁਵਿਧਾਵਾਂ ਤੋਂ ਬਗੈਰ ਰਹਿ ਰਹੇ ਨੌਜਵਾਨਾਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ 'ਚ ਮਦਦ ਦੇਣ ਲਈ 2,10,000 ਡਾਲਰ ਦੀ ਰਾਸ਼ੀ ਜਮ੍ਹਾਂ ਕੀਤੀ ਹੈ। 'ਸਿੱਖ ਹਿਊਮਨ ਡਵੈਲਪਮੈਂਟ ਫਾਊਂਡੇਸ਼ਨ' ਨੇ ਇਸ ਹਫਤੇ ਇਕ ਪ੍ਰੋਗਰਾਮ 'ਚ ਇਹ ਰਾਸ਼ੀ ਇਕੱਠੀ ਕੀਤੀ। ਇਸ ਪ੍ਰੋਗਰਾਮ 'ਚ ਬਾਲੀਵੁੱਡ ਅਭਿਨੇਤਾ ਅਤੇ ਪੰਜਾਬੀ ਕਮੇਡੀਅਨ ਗੁਰਪ੍ਰੀਤ ਘੁੱਗੀ ਨੇ ਵੀ ਹਿੱਸਾ ਲਿਆ। ਐੱਸ.ਐੱਚ. ਡੀ. ਐੱਫ ਦੇ ਪ੍ਰਧਾਨ ਗਜੇਂਦਰ ਸਿੰਘ ਆਹੂਜਾ ਨੇ ਕਿਹਾ,''ਐੱਸ.ਐੱਚ. ਡੀ.ਐੱਫ ਨੇ ਹੁਣ ਤਕ ਵਿਦਿਆਰਥੀਆਂ ਨੂੰ 5,000 ਤੋਂ ਵਧੇਰੇ ਸਕਾਲਰਸ਼ਿਪ ਦਿੱਤੀਆਂ ਹਨ। ਇਨ੍ਹਾਂ 'ਚੋਂ 2700 ਵਿਦਿਆਰਥੀ ਗ੍ਰੈਜੂਏਸ਼ਨ ਕਰ ਚੁੱਕੇ ਹਨ ਅਤੇ ਉਹ ਮੈਡੀਕਲ, ਇੰਜੀਨੀਅਰਿੰਗ, ਵਿਗਿਆਨਕ ਅਤੇ ਹੋਰ ਖੇਤਰਾਂ 'ਚ ਨੌਕਰੀ ਕਰ ਰਹੇ ਹਨ। ਇਨ੍ਹਾਂ 'ਚੋਂ ਕੁੱਝ ਹੁਣ ਜ਼ਰੂਰਤਮੰਦ ਬੱਚਿਆਂ ਦੀ ਮਦਦ ਕਰ ਰਹੇ ਹਨ।'' 
ਉਨ੍ਹਾਂ ਨੇ ਦੱਸਿਆ ਕਿ ਐੱਸ.ਐੱਚ. ਡੀ.ਐੱਫ ਪੰਜਾਬ ਅਤੇ ਇਸ ਦੇ ਨੇੜਲੇ ਇਲਾਕਿਆਂ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੰਦੀ ਹੈ ਜੋ ਪੜ੍ਹਨ 'ਚ ਹੁਸ਼ਿਆਰ ਹਨ ਪਰ ਗਰੀਬ ਹਨ। ਟੈਕਸਾਸ 'ਚ ਡਲਾਸ ਨੇ ਆਈ.ਟੀ. ਪੇਸ਼ੇਵਰ ਜਸਦੀਪ ਸਿੰਘ ਜੁਨੇਜਾ ਐੱਸ.ਐੱਚ.ਡੀ.ਐੱਫ ਸਕਾਲਰਸ਼ਿਪ ਪਾਉਣ ਵਾਲੇ ਵਿਦਿਆਰਥੀਆਂ 'ਚੋਂ ਇਕ ਹਨ। ਹੁਣ ਉਹ ਆਈ.ਟੀ.ਕੰਪਨੀ ਲਈ ਮਹੱਤਵਪੂਰਣ ਕੰਮ ਚਲਾ ਰਹੇ ਹਨ। ਸੂਤਰਾਂ ਮੁਤਾਬਕ ਹਰ ਸਕਾਲਰਸ਼ਿਪ 'ਚ 510 ਡਾਲਰ ਦੀ ਮਦਦ ਦਿੱਤੀ ਜਾਂਦੀ ਹੈ।


Related News