ਸਿੱਖ ਭਾਈਚਾਰਾ ਕਦੋਂ ਮਨਾਏਗਾ ਬੰਦੀ ਛੋੜ ਦਿਵਸ, ਫਾਈਨਲ ਹੋ ਗਈ ਤਾਰੀਖ਼
Wednesday, Oct 30, 2024 - 05:56 PM (IST)
ਪਟਿਆਲਾ (ਪਰਮੀਤ) : ਇਸ ਸਾਲ ਦੀਵਾਲੀ ਦੋ ਦਿਨਾਂ ਦੀ ਆਉਣ ਨੂੰ ਲੈ ਕੇ ਬਣੇ ਭੰਬਲਭੂਸੇ ਵਿਚਾਲੇ ਅਹਿਮ ਖ਼ਬਰ ਇਹ ਹੈ ਕਿ ਸਿੱਖ ਭਾਈਚਾਰਾ ਇਕ ਨਵੰਬਰ ਨੂੰ ਹੀ ਬੰਦੀ ਛੋੜ ਦਿਵਸ ਅਤੇ ਦੀਵਾਲੀ ਮਨਾਏਗਾ ਕਿਉਂਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਹਾੜਾ 1 ਨਵੰਬਰ ਨੂੰ ਹੀ ਬਣਦਾ ਹੈ। ਮਿਲੀ ਜਾਣਕਾਰੀ ਮੁਤਾਬਕ ਜਿਥੇ ਵੱਖ-ਵੱਖ ਜੋਤਸ਼ੀਆਂ ਨੇ ਦੱਸਿਆ ਹੈ ਕਿ ਮੱਸਿਆ ਦਾ ਦਿਹਾੜਾ 31 ਅਕਤੂਬਰ ਦੀ ਦੁਪਹਿਰ ਨੂੰ ਸ਼ੁਰੂ ਹੋ ਕੇ 1 ਨਵੰਬਰ ਨੂੰ ਸ਼ਾਮ 6.16 ਵਜੇ ਤੱਕ ਬਣਦਾ ਹੈ, ਉਥੇ ਹੀ ਨਾਨਕਸ਼ਾਹੀ ਕੈਲੰਡਰ ਵਿਚ ਸਪੱਸ਼ਟ ਹੈ ਕਿ ਬੰਦੀ ਛੋੜ ਦਿਵਸ/ਦੀਵਾਲੀ 1 ਨਵੰਬਰ ਨੂੰ ਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਗੁਰਧਾਮਾਂ ਦੇ ਨੋਟਿਸ ਬੋਰਡਾਂ ’ਤੇ ਸਪੱਸ਼ਟ ਲਿਖਿਆ ਹੈ ਕਿ ਬੰਦੀ ਛੋੜ ਦਿਵਸ ਜਾਂ ਦੀਵਾਲੀ 1 ਨਵੰਬਰ ਨੂੰ ਹੀ ਹੈ।
ਇਹ ਵੀ ਪੜ੍ਹੋ : ਬੰਦੀ ਛੋੜ ਦਿਵਸ ਮੌਕੇ ਸਿੱਖ ਕੌਮ ਲਈ ਅਕਾਲ ਤਖ਼ਤ ਸਾਹਿਬ ਵੱਲੋਂ ਵਿਸ਼ੇਸ਼ ਹੁਕਮ ਜਾਰੀ
ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਇਹ ਦਿਹਾੜਾ 1 ਨਵੰਬਰ ਨੂੰ ਹੀ ਬਣਦਾ ਹੈ। ਸਿੱਖ ਭਾਈਚਾਰਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿੱਲ੍ਹੇ ਤੋਂ 52 ਰਾਜਿਆਂ ਨਾਲ ਵਾਪਸੀ ਦੀ ਖੁਸ਼ੀ ਵਿਚ ਇਹ ਦਿਹਾੜਾ ਮਨਾਉਂਦਾ ਹੈ ਜਦੋਂ ਕਿ ਹਿੰਦੂ ਭਾਈਚਾਰਾ ਭਗਵਾਨ ਸ੍ਰੀ ਰਾਮ ਜੀ ਦੇ 14 ਸਾਲਾ ਬਨਵਾਸ ਖ਼ਤਮ ਹੋਣ ’ਤੇ ਵਾਪਸ ਅਯੁੱਧਿਆ ਪਰਤਣ ਦੀ ਖੁਸ਼ੀ ਵਿਚ ਦੀਵਾਲੀ ਮਨਾਉਂਦਾ ਹੈ। ਪੰਜਾਬ ਵਿਚ ਬਹੁ ਗਿਣਤੀ ਆਬਾਦੀ ਸਿੱਖ ਭਾਈਚਾਰੇ ਦੀ ਹੈ, ਇਸ ਲਈ ਦੇਸ਼ ਦੇ ਇਸ ਖਿੱਤੇ ਵਿਚ ਬੰਦੀ ਛੋੜ ਦਿਵਸ ਜਾਂ ਦੀਵਾਲੀ 1 ਨਵੰਬਰ ਨੂੰ ਹੀ ਮਨਾਇਆ ਜਾਣਾ ਤੈਅ ਹੈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਪੰਜਾਬ 'ਚ ਵੱਡਾ ਹਾਦਸਾ, ਅਧਿਆਪਕਾ ਸਣੇ ਤਿੰਨ ਦੀ ਗਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e