ਸਿਕੰਦਰ ਸਿੰਘ ਮਲੂਕਾ ਹੀ ਰਾਮਪੁਰਾ ਫੂਲ ਹਲਕੇ ਤੋਂ ਹੋਣਗੇ ਪਾਰਟੀ ਦੇ ਉਮੀਦਵਾਰ : ਬਾਦਲ

Saturday, Sep 04, 2021 - 10:37 PM (IST)

ਸਿਕੰਦਰ ਸਿੰਘ ਮਲੂਕਾ ਹੀ ਰਾਮਪੁਰਾ ਫੂਲ ਹਲਕੇ ਤੋਂ ਹੋਣਗੇ ਪਾਰਟੀ ਦੇ ਉਮੀਦਵਾਰ : ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਅਹਿਮ ਐਲਾਨ ਕਰਦੇ ਹੋਏ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਮਲੂਕਾ ਨੂੰ ਪਾਰਟੀ ਦਾ ਜਨਰਲ ਸਕੱਤਰ ਐਲਾਨਿਆ ਹੈ। ਇਸ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਸਤਨਾਮ ਸਿੰਘ ਭਾਈਰੂਪਾ ਅਤੇ ਰਾਮਪੂਰਾ ਫੂਲ ਤੋਂ ਨਰੇਸ਼ ਕੁਮਾਰ ਸੀ.ਏ. ਨੂੰ ਪਾਰਟੀ ਦੀ ਪੀ.ਏ.ਸੀ ਦਾ ਮੈਂਬਰ ਬਣਾਉਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਮੋਗਾ ਲਾਠੀਚਾਰਜ ਤੋਂ ਬਾਅਦ ਸੁਖਬੀਰ ਨੇ 6 ਦਿਨਾਂ ਦੇ ਪ੍ਰੋਗਰਾਮ ਕੀਤੇ ਰੱਦ, ਕਿਸਾਨ ਮੋਰਚੇ ਨੂੰ ਕੀਤੀ ਇਹ ਅਪੀਲ

ਉਪਰੋਕਤ ਤੋਂ ਇਲਾਵਾ ਸੁਖਬੀਰ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ ਰਾਮਪੁਰਾ ਫੂਲ ਹਲਕੇ ਤੋਂ ਸਿਕੰਦਰ ਸਿੰਘ ਮਲੂਕਾ ਹੀ ਪਾਰਟੀ ਦੇ ਉਮੀਦਵਾਰ ਹੋਣਗੇ। ਇਹ ਜਾਣਕਾਰੀ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਹੈ।

ਇਹ ਵੀ ਪੜ੍ਹੋ : ਜਲੰਧਰ ’ਚ ਟਿਫਿਨ ਬੰਬ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗੁਰਮੁੱਖ ਸਿੰਘ ਰੋਡੇ ਦੇ ਹੱਕ ’ਚ ਆਇਆ ਕਿਸਾਨ ਮੋਰਚਾ


author

Gurminder Singh

Content Editor

Related News