ਅਕਾਲੀ ਦਲ ਵੱਲੋਂ ਬੁਢਾਪਾ ਪੈਨਸ਼ਨਰਾਂ ਨੂੰ ਤੰਗ ਕਰਨ ਤੇ ਧਮਕਾਉਣ ਲਈ ਕਾਂਗਰਸ ਦੀ ਨਿਖੇਧੀ

11/08/2020 9:53:04 AM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਵਲੋਂ ਬੁਢਾਪਾ ਪੈਨਸ਼ਨਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਜਾਣ-ਬੁੱਝ ਕੇ ਤੰਗ-ਪਰੇਸ਼ਾਨ ਕਰਨ ਤੇ ਧਮਕਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਸਾਰੇ ਯੋਗ ਲਾਭਪਾਤਰੀਆਂ ਲਈ ਸਹੂਲਤ ਦੇਣ ਦੀ ਥਾਂ ਪੈਨਸ਼ਨ ਸੂਚੀਆਂ 'ਚ ਮਨਮਰਜ਼ੀ ਨਾਲ ਕਟੌਤੀ ਕੀਤੀ ਜਾ ਰਹੀ ਹੈ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨਾ ਸਿਰਫ 2500 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਦੇਣ ਦੇ ਆਪਣੇ ਵਾਅਦੇ ਤੋਂ ਭੱਜ ਗਈ ਹੈ, ਸਗੋਂ ਹੁਣ ਇਹ ਪੈਨਸ਼ਨ ਸੂਚੀ 'ਚ ਕਟੌਤੀ ਵੀ ਕਰ ਰਹੀ ਹੈ ਤਾਂ ਜੋ ਕਿ ਪੈਨਸ਼ਨ 200 ਰੁਪਏ ਤੋਂ ਵਧਾਉਣ ਮਗਰੋਂ ਸਕੀਮ ਲਈ ਯੋਜਨਾ ਨਾ ਹੋਣਾ ਯਕੀਨੀ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਬੰਦ ਥਰਮਲਾਂ ਲਈ 'ਕੋਲਾ' ਪੁੱਜਣ ਦੀ ਆਸ 'ਤੇ ਫਿਰਿਆ ਪਾਣੀ

ਸਿਕੰਦਰ ਸਿੰਘ ਮਲੂਕਾ ਨੇ 2000 ਪੈਨਸ਼ਨਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਹਿਲਾਂ ਸਰਕਾਰ ਨੇ 70 ਹਜ਼ਾਰ ਲਾਭਪਾਤਰੀਆਂ ਤੋਂ ਪੈਨਸ਼ਨ ਦੀ ਸਹੂਲਤ ਵਾਪਸ ਲੈ ਲਈ ਤੇ ਹੁਣ ਗਰੀਬ ਵਿਰੋਧੀ ਤੇ ਮਨੁੱਖਤਾ ਵਿਰੋਧੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪਿਛਲੇ ਕੁਝ ਮਹੀਨਿਆਂ 'ਚ ਜਿਨ੍ਹਾਂ ਦੀ ਪੈਨਸ਼ਨ ਕੱਟੀ ਗਈ ਹੈ, ਉਹ ਮੁੜ ਬਹਾਲ ਕੀਤੀ ਜਾਵੇ।

ਇਹ ਵੀ ਪੜ੍ਹੋ : ਬੇਹੱਦ ਸ਼ਰਮਨਾਕ : ਦਰਿੰਦੇ ਪਿਓ ਨੇ ਟੱਪ ਛੱਡੀਆਂ ਸਾਰੀਆਂ ਹੱਦਾਂ, ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਉਨ੍ਹਾਂ ਕਿਹਾ ਕਿ ਇਹ ਮਹਾਮਾਰੀ ਵੇਲੇ ਲੋਕਾਂ ਨਾਲ ਸਲੂਕ ਦਾ ਕੋਈ ਤਰੀਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੀਨੀਅਰ ਸਿਟੀਜ਼ਨ ਜਿਨ੍ਹਾਂ ’ਤੇ ਫ਼ੈਸਲੇ ਦੀ ਮਾਰ ਪਈ ਹੈ, ਨੂੰ ਔਖਿਆਈ ਦਾ ਸਾਹਮਣਾ ਕਰਨਾ ਪਵੇਗਾ। ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਉਨ੍ਹਾਂ ਸਾਰੀਆਂ ਸਮਾਜਿਕ ਸੁਰੱਖਿਆ ਸਕੀਮਾਂ ਨੂੰ ਖੋਰਾ ਲਾਇਆ ਹੈ, ਜੋ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਸ਼ੁਰੂ ਕੀਤੀਆਂ ਸਨ। ਇਨ੍ਹਾਂ 'ਚ ਸ਼ਗਨ ਸਕੀਮ ਤੇ ਆਟਾ ਦਾਲ ਸਕੀਮ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਲੱਖਾਂ ਨੀਲੇ ਕਾਰਡ ਰੱਦ ਕਰ ਦਿੱਤੇ, ਜਿਸ ਕਾਰਨ ਸਮਾਜ ਦੇ ਕਮਜ਼ੋਰ ਵਰਗ ਆਟਾ-ਦਾਲ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਹੋ ਗਏ।

ਇਹ ਵੀ ਪੜ੍ਹੋ : ਪਤਨੀ ਨੂੰ ਡਰਾਉਣ ਲਈ ਨੌਜਵਾਨ ਨੇ ਖ਼ੁਦ 'ਤੇ ਛਿੜਕਿਆ ਤੇਲ, ਸੱਸ ਨੇ ਲਗਾ ਦਿੱਤੀ ਅੱਗ

ਉਨ੍ਹਾਂ ਕਿਹਾ ਕਿ ਇਸੇ ਤਰੀਕੇ ਸ਼ਗਨ ਸਕੀਮ, ਜਿਸ 'ਚ ਪਹਿਲਾਂ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੀਆਂ ਧੀਆਂ ਸ਼ਾਮਲ ਸਨ, ਦੇ ਲਾਭਪਾਤਰੀਆਂ ਨੂੰ ਬੱਚਿਆਂ ਦੇ ਜਣੇਪੇ ਹੋਣ ਤੋਂ ਮਗਰੋਂ ਹੁਣ ਤੱਕ ਸ਼ਗਨ ਨਹੀਂ ਮਿਲਿਆ, ਜਦੋਂ ਕਿ ਇਹ ਇਨ੍ਹਾਂ ਦੇ ਵਿਆਹ ਵੇਲੇ ਮਿਲਣਾ ਚਾਹੀਦਾ ਸੀ। ਮਲੂਕਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਬੁਢਾਪਾ ਪੈਨਸ਼ਨਰਾਂ ਨਾਲ ਵਿਤਕਰਾ ਬੰਦ ਕੀਤਾ ਤਾਂ ਫਿਰ ਅਕਾਲੀ ਦਲ ਸੰਘਰਸ਼ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਪਾਰਟੀ ਲਾਭਪਾਤਰੀਆਂ ਨੁੰ ਮਾਮਲੇ 'ਚ ਨਿਆਂ ਹਾਸਲ ਕਰਨ 'ਚ ਵੀ ਮਦਦ ਕਰੇਗੀ।



 


Babita

Content Editor

Related News