ਅੱਜ ਗੁਰੂਦੁਆਰਾ ਕਰਤਾਰਪੁਰ ਸਾਹਿਬ 'ਚ ਸੇਵਾ ਕਰਨਗੇ ਸਿੱਧੂ
Thursday, Nov 29, 2018 - 12:37 AM (IST)

ਜਲੰਧਰ (ਵੈੱਬ ਡੈਸਕ)— ਪਾਕਿਸਤਾਨ ਵਲੋਂ ਬੁੱਧਵਾਰ ਨੂੰ ਕਰਤਾਰਪੁਰ ਕਾਰੀਡੋਰ ਦੇ ਨੀਂਹ ਪੱਥਰ ਰੱਖਣ ਦੇ ਸਮਾਮਗ 'ਚ ਸ਼ਾਮਲ ਹੋਏ ਪੰਜਾਬ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਵੀਰਵਾਰ ਨੂੰ ਪਾਕਿਸਤਾਨ ਤੋਂ ਭਾਰਤ ਪਰਤਣਗੇ। ਵੀਰਵਾਰ ਤੜਕਸਾਰ ਉਹ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣਗੇ। ਜਿਥੇ ਤਕਰੀਬਨ ਅੱਧਾ ਘੰਟਾ ਧਿਆਨ ਲਗਾਉਣ ਤੋਂ ਬਾਅਦ ਉਹ ਗੁਰੂ ਘਰ ਦੀ ਸੇਵਾ ਕਰਨਗੇ। ਇਸ ਸਭ ਤੋਂ ਬਾਅਦ ਉਹ ਵਾਪਸ ਲਾਹੌਰ ਦੇ ਗਵਰਨਰ ਹਾਊਸ ਜਾਣਗੇ, ਜਿੱਥੇ ਅੱਜ ਰਾਤ ਉਹ ਰੁਕੇ ਹੋਏ ਹਨ। ਗਵਰਨਰ ਹਾਊਸ ਤੋਂ ਆਪਣਾ ਸਾਮਾਨ ਲੈ ਕੇ ਉਹ ਸਿੱਧਾ ਭਾਰਤ ਆਊਣਗੇ। ਨਵਜੋਤ ਸਿੰਘ ਸਿੱਧੂ ਦੇ ਵੀਰਵਾਰ ਦੁਪਹਿਰ ਤਕਰੀਬਨ ਡੇਢ ਕੁ ਵਜੇ ਅੰਮ੍ਰਿਤਸਰ ਪਹੁੰਚਣ ਦੀ ਉਮੀਦ ਹੈ।