ਸਿੱਧੂ ਦਾ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣਾ ਜੁਰਅੱਤ ਵਾਲਾ ਫ਼ੈਸਲਾ : ਮਾਲਵਿੰਦਰ ਸਿੰਘ ਮਾਲੀ
Tuesday, Sep 28, 2021 - 08:47 PM (IST)
ਜਲੰਧਰ- ਕੈਬਨਿਟ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਨੂੰ ਲੈ ਕੇ ਕਾਫੀ ਸਮੇਂ ਤੋਂ ਦੁਚਿੱਤੀ ਬਣੀ ਹੋਈ ਸੀ ਪਰ ਜਦੋਂ ਹੀ ਕੈਬਨਿਟ ਮੰਤਰੀਆਂ ਦੇ ਅਹੁਦੇ ਵੰਡੇ ਗਏ, ਉਸ ਤੋਂ ਬਾਅਦ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅਸਤੀਫਾ ਦੇਣ ਦੇ ਨਾਲ ਹੀ ਪੰਜਾਬ ਕਾਂਗਰਸ ’ਚ ਅਸਤੀਫਿਆਂ ਦੀ ਝੜੀ ਜਿਹੀ ਲੱਗ ਗਈ। ਦੱਸ ਦੇਈਏ ਕਿ ਮਹਿਲਾ ਤੇ ਬਾਲ ਵਿਕਾਸ ਮੰਤਰੀ ਰਜ਼ੀਆ ਸੁਲਤਾਨਾ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਯੋਗਿੰਦਰ ਢੀਂਗਰਾ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ।
ਇਹ ਵੀ ਪੜ੍ਹੋ :ਪੰਜਾਬ ਕਾਂਗਰਸ ’ਚ ਘਮਾਸਾਨ ਦਰਮਿਆਨ CM ਚੰਨੀ ਨੇ ਕੱਲ ਸੱਦੀ ਕੈਬਨਿਟ ਮੀਟਿੰਗ
ਜਿਸ ਤੋਂ ਬਾਅਦ ਨਵਜੋਤ ਸਿੱਧੂ ਦੇ ਸਾਬਕਾ ਸਲਾਹਕਾਰ ਮੰਤਰੀ ਮਾਲਵਿੰਦਰ ਸਿੰਘ ਮਾਲੀ ਨੇ ਸਿੱਧੂ ਦੇ ਇਸ ਤਰ੍ਹਾਂ ਅਸਤੀਫ਼ਾ ਦੇਣ ਨੂੰ ਜੁਰਅੱਤ ਵਾਲਾ ਫ਼ੈਸਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਜੁਰਅੱਤ ਨਾਲ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੈ। ਸਿੱਧੂ ਨੇ ਅਸਤੀਫ਼ਾ ਦੇਣ ਤੋਂ ਪਹਿਲਾਂ ਬਹੁਤ ਸੋਚਿਆ ਤੇ ਇਹ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਰਜ਼ੀਆ ਸੁਲਤਾਨਾ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ’ਤੇ ਤੰਜ ਕੱਸਦਿਆਂ ਮਾਲੀ ਨੇ ਕਿਹਾ ਕਿ ਬਾਦਲ ਨੇ ਹੁਣ ਤੱਕ ਪੰਜਾਬ ਦੀ ਜਨਤਾ ਨੂੰ ਭਰਮਾਉਣ ਵਾਲੇ ਅੰਕੜੇ ਹੀ ਪੇਸ਼ ਕੀਤੇ ਹਨ ਅਤੇ ਉਹ ਬੁਰੀ ਤਰ੍ਹਾਂ ਫੇਲ ਖ਼ਜ਼ਾਨਾ ਮੰਤਰੀ ਸਾਬਤ ਹੋਏ ਹਨ ਕਿਉਂਕਿ ਉਹ ਨਾ ਤਾਂ ਫ਼ਜ਼ੂਲਖ਼ਰਚੀ, ਖ਼ਜ਼ਾਨੇ ਦੀ ਦੁਰਵਰਤੋਂ ਅਤੇ ਲੁੱਟ ਨੂੰ ਰੋਕ ਸਕੇ ਅਤੇ ਨਾ ਹੀ ਆਮਦਨ ਦੇ ਨਵੇਂ ਸਾਧਨ ਲੱਭ ਸਕੇ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਨਿਜ਼ਾਮ ਬਾਰੇ ਉਸਦੀਆਂ ਸਿਆਸੀ ਚਾਂਭੜਾਂ ਅਤੇ ਜਾਇਜ਼ਿਆਂ ਦਾ ਜਲੂਸ ਨਿਕਲ ਗਿਆ ਹੈ।
ਦੱਸ ਦੇਈਏ ਕਿ ਮਾਲੀ ਵੱਲੋਂ ਬੀਤੇ ਦਿਨੀਂ ਇਕ ਪੋਸਟ ਸ਼ੇਅਰ ਕੀਤੀ ਗਈ ਸੀ ਜਿਸ 'ਚ ਉਨ੍ਹਾਂ ਪੰਜਾਬ ਦੀ ਚੰਨੀ ਸਰਕਾਰ ਵੱਲੋਂ ਲਗਾਏ ਗਏ ਨਵੇਂ ਐਡਵੋਕੇਟ ਜਨਰਲ (AG) ਅਮਰਪ੍ਰੀਤ ਸਿੰਘ ਦਿਓਲ 'ਤੇ ਨਿਸ਼ਾਨਾ ਸ਼ਾਧਿਆ ਸੀ। ਉਨ੍ਹਾਂ ਆਪਣੀ ਪੋਸ਼ਟ 'ਚ ਲਿਖਿਆ ਸੀ ਕਿ ਜਦੋਂ ਸਿਆਸਤ ਧੰਦਾ, ਧਰਮ ਵਪਾਰ, ਰਾਜਨੀਤੀ ਪਰਿਵਾਰ ਹੋਵੇ ਅਤੇ ਸਿਆਸਤਦਾਨਾਂ,ਅਫਸਰਾਂ ,ਮਾਫੀਏ ਅਤੇ ਮਾਇਆਧਾਰੀਆਂ ਦਾ ਨਾਪਾਕ ਗੱਠਜੋੜ ਬਣ ਜਾਂਦਾ ਹੈ, ਉਦੋਂ ਅਦਾਲਤਾਂ ਰਾਹੀਂ ਇਸਨੂੰ ਪ੍ਰਵਾਨਗੀ ਦਿਵਾਉਣ ਦਾ ਪਰਬੰਧ ਕੀਤਾ ਜਾਵੇ ਤਾਂ ਪੰਜਾਬ ਸਿੰਹਾਂ ਤੇਰਾ ਕੌਣ ਬੇਲੀ। ਮਾਲੀ ਨੇ ਕਿਹਾ ਕਿ ਚੰਨੀ ਸਰਕਾਰ ਨੇ ਇਸੇ ਰਾਹ ਵਾਲਾ AG ਲਾਇਆ ਹੈ।