ਸਿੱਧੂ ਨੇ ਜਿਸ ਰਾਹੁਲ ਨੂੰ ਅਸਤੀਫਾ ਦਿੱਤਾ, ਉਸ ਨੇ ਤਾਂ ਖੁਦ ਅਸਤੀਫਾ ਦਿੱਤਾ ਹੋਇਐ : ਚੁੱਘ

Sunday, Jul 14, 2019 - 07:54 PM (IST)

ਸਿੱਧੂ ਨੇ ਜਿਸ ਰਾਹੁਲ ਨੂੰ ਅਸਤੀਫਾ ਦਿੱਤਾ, ਉਸ ਨੇ ਤਾਂ ਖੁਦ ਅਸਤੀਫਾ ਦਿੱਤਾ ਹੋਇਐ : ਚੁੱਘ

ਚੰਡੀਗੜ (ਸ਼ਰਮਾ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਮੰਤਰੀ ਤਰੁਣ ਚੁੱਘ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਆਪਣਾ ਅਸਤੀਫ਼ਾ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੌਂਪੇ ਜਾਣ ਦੇ ਖੁਲਾਸੇ ਨੂੰ ਦਬਾਅ ਬਣਾਉਣ ਦੀ ਕਵਾਇਦ ਦੱਸਿਆ। ਉਨ੍ਹਾਂ ਕਿਹਾ ਕਿ ਇਕ ਅਹੁਦਾ ਛੱਡਣ ਵਾਲੇ ਪ੍ਰਧਾਨ ਰਾਹੁਲ ਗਾਂਧੀ ਨੂੰ ਸਿੱਧੂ ਵਲੋਂ ਅਹੁਦਾ ਛੱਡਣ ਦੀ ਬੇਨਤੀ ਕਰਨਾ ਅਵਸਰਵਾਦੀ, ਰਾਜਨੀਤੀ ਦਾ ਗੈਰ-ਜ਼ਿੰਮੇਦਾਰਾਨਾ ਕਦਮ ਮੰਨਿਆ ਜਾਵੇਗਾ।

ਚੁੱਘ ਨੇ ਕਿਹਾ ਕਿ ਸਿੱਧੂ ਵਲੋਂ ਇਹ ਕਹਿਣਾ ਕਿ ਉਨ੍ਹਾਂ ਨੇ 10 ਜੂਨ ਨੂੰ ਅਸਤੀਫਾ ਸੌਂਪ ਦਿੱਤਾ ਸੀ, ਪ੍ਰਸ਼ਨ ਖੜ੍ਹਾ ਕਰਦਾ ਹੈ ਕਿ ਉਨ੍ਹਾਂ ਨੇ ਆਪਣਾ ਤਿਆਗ ਪੱਤਰ ਰਾਜਪਾਲ ਅਤੇ ਕੈ. ਅਮਰਿੰਦਰ ਸਿੰਘ ਨੂੰ ਕਿਉਂ ਨਹੀਂ ਭੇਜਿਆ। ਸਿੱਧੂ ਰਾਹੁਲ ਨੂੰ ਅਸਤੀਫ਼ਾ ਭੇਜ ਕੇ ਕੈਪਟਨ 'ਤੇ ਦਬਾਅ ਬਣਾਉਣਾ ਚਾਹੁੰਦੇ ਸਨ। ਚੁੱਘ ਨੇ ਕਿਹਾ ਕਿ ਸਿੱਧੂ 40 ਦਿਨਾਂ ਤੱਕ ਸਾਰੀਆਂ ਸਰਕਾਰੀ ਸਹੂਲਤਾਂ, ਤਨਖਾਹ, ਭੱਤੇ, ਕੋਠੀ, ਗੱਡੀ, ਪੀ. ਏ. ਆਦਿ ਦਾ ਗੈਰ-ਨੈਤਿਕ ਲਾਭ ਲੈਂਦੇ ਰਹੇ ਹਨ ਅਤੇ ਅਸਤੀਫਾ ਮਾਮਲਾ ਚੱਲਦੇ ਰਹਿਣ ਤੱਕ ਉਪਰੋਕਤ ਸਾਰੇ ਲਾਭ ਲੈਂਦੇ ਰਹਿਣਗੇ। ਚੁੱਘ ਨੇ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ ਸਿੱਧੂ ਦੀ ਅਸਤੀਫਾ ਰਾਜਨੀਤੀ ਦਾ ਨੋਟਿਸ ਲੈ ਕੇ ਪੰਜਾਬ ਕੈਬਨਿਟ ਤੋਂ ਉਸ ਨੂੰ ਤੁਰੰਤ ਬਰਖਾਸਤ ਕਰਕੇ ਪੰਜਾਬ ਦੇ ਖਜ਼ਾਨੇ ਅਤੇ ਜਨਤਾ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਮੰਗ ਕੀਤੀ।


author

Karan Kumar

Content Editor

Related News