ਮੂਸੇਵਾਲਾ ਕਤਲ ਕਾਂਡ ’ਚ ਪੁਲਸ ਦਾ ਐਨਕਾਊਂਟਰ, ਇਕ ਪੱਤਰਕਾਰ ਦੇ ਲੱਗੀ ਗੋਲ਼ੀ

Wednesday, Jul 20, 2022 - 06:31 PM (IST)

ਮੂਸੇਵਾਲਾ ਕਤਲ ਕਾਂਡ ’ਚ ਪੁਲਸ ਦਾ ਐਨਕਾਊਂਟਰ, ਇਕ ਪੱਤਰਕਾਰ ਦੇ ਲੱਗੀ ਗੋਲ਼ੀ

ਅੰਮ੍ਰਿਤਸਰ (ਸੰਜੀਵ) : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪ ਸ਼ੂਟਰ ਮਨਪ੍ਰੀਤ ਮਨੂ ਕੁੱਸਾ ਅਤੇ ਜਗਰੂਪ ਰੂਪਾ ਦਾ ਪੰਜਾਬ ਪੁਲਸ ਨੇ ਐਨਕਾਊਂਟਰ ਕਰ ਦਿੱਤ ਹੈ। ਇਹ ਮੁਠਭੇੜ ਅੰਮ੍ਰਿਤਸਰ ਵਿਚ ਹੋਈ। ਜਿਸ ਵਿਚ ਦੋਵੇਂ ਪਾਸਿਓਂ ਲਗਾਤਾਰ ਗੋਲੀਬਾਰੀ ਹੋਈ। ਖਬਰ ਮਿਲੀ ਹੈ ਕਿ ਪੁਲਸ ਨੇ ਦੋਵਾਂ ਗੈਂਗਸਟਰ ਨੂੰ ਢੇਰ ਕਰ ਦਿੱਤਾ। ਪੁਲਸ ਨੇ ਇਲਾਕੇ ਦੇ ਲੋਕਾਂ ਨੂੰ ਘਰਾਂ ’ਚੋਂ ਬਾਹਰ ਨਾ ਨਿਕਲ ਦੀ ਹਦਾਇਤ ਕੀਤੀ ਹੈ। ਇਸ ਮੁਕਾਬਲੇ ਦੌਰਾਨ ਇਕ ਨਿੱਜੀ ਚੈਨਲ ਦੇ ਪੱਤਰਕਾਰ ਦੇ ਗੋਲ਼ੀ ਲੱਗ ਗਈ। ਇਸ ਦੌਰਾਨ ਪੁਲਸ ਵਲੋਂ ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। 

ਇਹ ਵੀ ਪੜ੍ਹੋ : ਪਟਿਆਲਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਅਲੜ ਉਮਰ ਦਾ ਮੁੰਡਾ, ਕਰਤੂਤ ਸੁਣ ਉੱਡਣਗੇ ਹੋਸ਼

ਦੱਸਣਯੋਗ ਹੈ ਕਿ ਬੁੱਧਵਾਰ ਸਵੇਰੇ ਅੰਮ੍ਰਿਤਸਰ ਪੁਲਸ ਸੂਚਨਾ ਦੇ ਆਧਾਰ ’ਤੇ ਗੈਂਗਸਟਰਾਂ ਨੂੰ ਫੜਨ ਲਈ ਜ਼ਿਲ੍ਹਾ ਅੰਮ੍ਰਿਤਸਰ ਦੇ ਦਿਹਾਤੀ ਪਿੰਡ ਹੁਸ਼ਿਆਰ ਨਗਰ ਪਹੁੰਚੀ। ਜਿੱਥੇ ਪਹਿਲਾਂ ਤੋਂ ਹਥਿਆਰਾਂ ਨਾਲ ਲੈਸ ਗੈਂਗਸਟਰਾਂ ਨੇ ਪੁਲਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਪੁਲਸ ਨੇ ਵੀ ਜਵਾਬੀ ਕਾਰਵਾਈ ਵਿਚ ਫਾਇਰਿੰਗ ਕੀਤੀ। ਪੁਲਸ ਅਤੇ ਗੈਂਗਸਟਰਾਂ ਵਿਚਾਲੇ ਪਿਛਲੇ ਡੇਢ ਘੰਟੇ ਤੋਂ ਲਗਾਤਾਰ ਰੁੱਕ-ਰੁੱਕ ਕੇ ਫਾਇਰਿੰਗ ਹੋ ਰਹੀ ਹੈ। ਫਿਲਹਾਲ ਪੁਲਸ ਦਾ ਕੋਈ ਵੀ ਅਧਿਕਾਰੀ ਗੈਂਗਸਟਰਾਂ ਦੇ ਨਾਮ ਲੈਣ ਲਈ ਤਿਆਰ ਨਹੀਂ ਹੈ। 

ਇਹ ਵੀ ਪੜ੍ਹੋ : ਫਰੀਦਕੋਟ ਜੇਲ ’ਚ ਬੰਦ ਗੈਂਗਸਟਰ ਬੱਗਾ ਖਾਨ ਦਾ ਵੱਡਾ ਕਾਂਡ, ਪੰਜਾਬ ਪੁਲਸ ਤੇ ਖੁਫੀਆ ਏਜੰਸੀਆਂ ਦੇ ਉਡਾਏ ਹੋਸ਼

ਦੂਜੇ ਪਾਸੇ ਕਿ ਸੂਤਰਾਂ ਦੀ ਮੰਨੀਏ ਤਾਂ ਮੌਕੇ ’ਤੇ ਜਗਰੂਪ ਰੂਪਾ ਅਤੇ ਮਨੂ ਕੁੱਸਾ ਦਾ ਨਾਮ ਸਾਹਮਣੇ ਆ ਰਿਹਾ ਹੈ। ਦੱਸਣਯੋਗ ਹੈ ਕਿ ਗੈਂਗਸਟਰ ਜਗਰੂਪ ਰੂਪਾ ਅਤੇ ਮਨੂ ਕੁੱਸਾ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਵਿਚ ਸ਼ਾਮਲ ਸਨ। ਪੁਲਸ ਨੇ ਇਸ ਮਾਮਲੇ ਵਿਚ 4 ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਲਿਆ ਹੈ, ਜਦਕਿ ਸ਼ੂਟਰ  ਜਗਰੂਪ ਰੂਪਾ ਅਤੇ ਮਨੂ ਕੁੱਸਾ ਪਿਛਲੇ ਲੰਬੇ ਸਮੇਂ ਤੋਂ ਫਰਾਰ ਚੱਲਦੇ ਆ ਰਹੇ ਸਨ। 

ਇਹ ਵੀ ਪੜ੍ਹੋ : ਪਤਨੀ ਦਾ ਕਤਲ ਕਰਕੇ ਥਾਣੇ ਪਹੁੰਚਿਆ ਪਤੀ, ਬਿਆਨ ਸੁਣ ਹੈਰਾਨ ਰਹਿ ਗਈ ਪੁਲਸ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News