ਸਿੱਧੂ ਦੇ ਤਾਜਪੋਸ਼ੀ ਸਮਾਰੋਹ ਦੌਰਾਨ ਧਰੇ ਰਹਿ ਗਏ ਪੁਲਸ ਦੇ ਪ੍ਰਬੰਧ, ਪੰਜਾਬ ਭਵਨ ਦੀ ਛੱਤ ''ਤੇ ਪੁੱਜੇ ਅਧਿਆਪਕ

Saturday, Jul 24, 2021 - 11:47 AM (IST)

ਸਿੱਧੂ ਦੇ ਤਾਜਪੋਸ਼ੀ ਸਮਾਰੋਹ ਦੌਰਾਨ ਧਰੇ ਰਹਿ ਗਏ ਪੁਲਸ ਦੇ ਪ੍ਰਬੰਧ, ਪੰਜਾਬ ਭਵਨ ਦੀ ਛੱਤ ''ਤੇ ਪੁੱਜੇ ਅਧਿਆਪਕ

ਚੰਡੀਗੜ੍ਹ (ਸੁਸ਼ੀਲ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸੈਕਟਰ-15 ਸਥਿਤ ਕਾਂਗਰਸ ਭਵਨ ਵਿਚ ਹੋਏ ਤਾਜਪੋਸ਼ੀ ਸਮਾਰੋਹ ਦੌਰਾਨ ਚੰਡੀਗੜ੍ਹ ਪੁਲਸ ਦੇ ਸੁਰੱਖਿਆ ਇੰਤਜ਼ਾਮ ਧਰੇ ਦੇ ਧਰੇ ਰਹਿ ਗਏ। ਚੰਡੀਗੜ੍ਹ ਦੇ ਐਂਟਰੀ ਪੁਆਇੰਟ ’ਤੇ ਭਾਰੀ ਪੁਲਸ ਫੋਰਸ ਅਤੇ 700 ਜਵਾਨਾਂ ਦੀ ਤਾਇਨਾਤੀ ਦੇ ਬਾਵਜੂਦ ਕਾਂਟਰੈਕਟ ਅਧਿਆਪਕਾਂ ਨੇ ਪੰਜਾਬ ਭਵਨ ਦੀ ਛੱਤ ’ਤੇ ਪਹੁੰਚ ਕੇ ਹੰਗਾਮਾ ਕਰ ਦਿੱਤਾ। ਅਧਿਆਪਕਾਂ ਨੂੰ ਵੇਖ ਕੇ ਚੰਡੀਗੜ੍ਹ ਪੁਲਸ ਦੇ ਹੋਸ਼ ਉੱਡ ਗਏ। ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਅਧਿਆਪਕਾਂ ਨੇ ਛੱਤ ਤੋਂ ਛਾਲ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਇਸ ਤੋਂ ਬਾਅਦ ਉੱਥੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਸਾਰਿਆਂ ਨੂੰ ਛੱਤ ਤੋਂ ਹੇਠਾਂ ਉਤਾਰਦਿਆਂ ਹਿਰਾਸਤ ਵਿਚ ਲੈ ਲਿਆ। ਹਾਲਾਂਕਿ ਬਾਅਦ ਵਿਚ ਚੰਡੀਗੜ੍ਹ ਪੁਲਸ ਨੇ ਇਨ੍ਹਾਂ ਨੂੰ ਪੰਜਾਬ ਪੁਲਸ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : 'ਸਿੱਧੂ' ਨੇ ਆਪਣੇ ਭਾਸ਼ਣ 'ਚ ਇਕ ਵਾਰ ਵੀ ਨਹੀਂ ਲਿਆ ਮੁੱਖ ਮੰਤਰੀ ਦਾ ਨਾਂ

PunjabKesari
ਸੋਸ਼ਲ ਡਿਸਟੈਂਸ ਅਤੇ ਧਾਰਾ-144 ਦੀਆਂ ਉੱਡੀਆਂ ਧੱਜੀਆਂ
ਸਿੱਧੂ ਦੀ ਤਾਜਪੋਸ਼ੀ ਸਬੰਧੀ ਪੰਜਾਬ ਭਵਨ ਵਿਚ ਚਾਹ ਪਾਰਟੀ ਤੋਂ ਲੈ ਕੇ ਕਾਂਗਰਸ ਭਵਨ ਵਿਚ ਹੋਣ ਵਾਲੇ ਸਮਾਰੋਹ ਤੱਕ ਧਾਰਾ-144 ਦੀਆਂ ਧੱਜੀਆਂ ਉਡਾਈਆਂ ਗਈਆਂ। ਇਸ ਦੌਰਾਨ ਵਰਕਰਾਂ ਨੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਾਈਆਂ। ਇਹੀ ਨਹੀਂ ਲੋਕਾਂ ਨੇ ਮਾਸਕ ਤੱਕ ਨਹੀਂ ਪਾਏ ਹੋਏ ਸਨ। ਚੰਡੀਗੜ੍ਹ ਪੁਲਸ ਕਾਂਗਰਸ ਭਵਨ ਦੇ ਬਾਹਰ ਖੜ੍ਹੀ ਹੋ ਕੇ ਇਹ ਸਭ ਵੇਖਦੀ ਰਹੀ ਪਰ ਕੋਈ ਕਾਰਵਾਈ ਨਹੀਂ ਕੀਤੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਲੁਧਿਆਣਾ ਜ਼ਿਲ੍ਹੇ 'ਚ ਪੁੱਜੀਆਂ 16 ਹਜ਼ਾਰ ਖ਼ੁਰਾਕਾਂ, ਇਨ੍ਹਾਂ ਥਾਵਾਂ 'ਤੇ ਲਾਏ ਜਾਣਗੇ ਕੋਰੋਨਾ ਦੇ ਟੀਕੇ

PunjabKesari
ਸੜਕਾਂ ’ਤੇ ਰੇਂਗਦੇ ਰਹੇ ਵਾਹਨ, ਐਂਬੂਲੈਂਸ ਵੀ ਜਾਮ ’ਚ ਫਸੀ
ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਸਮਾਰੋਹ ਖ਼ਤਮ ਹੋਣ ਤੋਂ ਬਾਅਦ ਵੀ ਸੜਕਾਂ ’ਤੇ ਵਾਹਨ ਰੇਂਗਦੇ ਨਜ਼ਰ ਆਏ। ਇਸ ਨਾਲ ਕਈ ਵਾਹਨ ਚਾਲਕਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਜਾਮ ਤੋਂ ਨਿਜ਼ਾਤ ਦਿਵਾਉਣ ਲਈ ਇੰਨੀ ਭਾਰੀ ਗਿਣਤੀ ਵਿਚ ਟ੍ਰੈਫਿਕ ਪੁਲਸ ਦੇ ਇੰਤਜ਼ਾਮ ਤੋਂ ਬਾਅਦ ਵੀ ਮਟਕਾ ਚੌਂਕ ’ਚ ਇਕ ਐਂਬੂਲੈਂਸ ਵੀ ਕਾਫ਼ੀ ਸਮੇਂ ਤੱਕ ਜਾਮ ਵਿਚ ਹੀ ਫਸੀ ਨਜ਼ਰ ਆਈ। ਹਾਲਾਂਕਿ ਥੋੜ੍ਹੀ ਦੇਰ ਬਾਅਦ ਉੱਥੇ ਮੌਜੂਦ ਟ੍ਰੈਫਿਕ ਪੁਲਸ ਨੇ ਕਿਸੇ ਤਰ੍ਹਾਂ ਐਂਬੂਲੈਂਸ ਨੂੰ ਜਾਮ ’ਚੋਂ ਕਢਵਾਇਆ।

ਇਹ ਵੀ ਪੜ੍ਹੋ : ਸਕੂਲ ਸਿੱਖਿਆ ਵਿਭਾਗ ਦਾ ਅਹਿਮ ਫ਼ੈਸਲਾ, ਕਲਰਕਾਂ ਨੂੰ ਦਿੱਤੀ ਜਾਵੇਗੀ ਇਹ ਟ੍ਰੇਨਿੰਗ
ਪੁਲਸ ਸਾਹਮਣੇ ਉੱਡਦੀਆਂ ਰਹੀਆਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ
ਸਮਾਰੋਹ ਦੌਰਾਨ ਟ੍ਰੈਫਿਕ ਪੁਲਸ ਸਾਹਮਣੇ ਹੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉੱਡਦੀਆਂ ਰਹੀਆਂ। ਖ਼ਾਸ ਗੱਲ ਇਹ ਰਹੀ ਕਿ ਇਨ੍ਹਾਂ ਨਿਯਮਾਂ ਨੂੰ ਤੋੜਨ ਵਿਚ ਟ੍ਰੈਫਿਕ ਪੁਲਸ ਵੀ ਸ਼ਾਮਲ ਰਹੀ। ਜਿੱਥੇ ਇਕ ਪਾਸੇ ਸੜਕਾਂ ਸਮੇਤ ਸਾਈਕਲ ਟਰੈਕਾਂ ’ਤੇ ਵਾਹਨ ਪਾਰਕ ਕੀਤੇ ਗਏ, ਉੱਥੇ ਹੀ ਟ੍ਰੈਫਿਕ ਪੁਲਸ ਦੀਆਂ ਕੁੱਝ ਗੱਡੀਆਂ ਵੀ ਨੋ ਪਾਰਕਿੰਗ ਜ਼ੋਨ ਵਿਚ ਪਾਰਕ ਕੀਤੀਆਂ ਹੋਈਆਂ ਵਿਖਾਈ ਦਿੱਤੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News