ਰੋਡ ਰੇਜ ਮਾਮਲੇ ’ਚ ਜੇਲ ਜਾਣ ਵਾਲੇ ਸਿੱਧੂ ਜੇ ਅਪਣਾਉਂਦੇ ਹਨ ਚੰਗਾ ਆਚਰਣ ਤਾਂ ਸਮੇਂ ਤੋਂ ਪਹਿਲਾਂ ਮਿਲ ਸਕਦੀ ਹੈ ਰਿਹਾਈ

Saturday, May 21, 2022 - 03:43 PM (IST)

ਰੋਡ ਰੇਜ ਮਾਮਲੇ ’ਚ ਜੇਲ ਜਾਣ ਵਾਲੇ ਸਿੱਧੂ ਜੇ ਅਪਣਾਉਂਦੇ ਹਨ ਚੰਗਾ ਆਚਰਣ ਤਾਂ ਸਮੇਂ ਤੋਂ ਪਹਿਲਾਂ ਮਿਲ ਸਕਦੀ ਹੈ ਰਿਹਾਈ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਜੇਕਰ ਜੇਲ੍ਹ ਵਿਚ ਚੰਗਾ ਵਿਵਹਾਰ ਕਰਦੇ ਹਨ ਅਤੇ ਜੇਲ੍ਹ ਅਧਿਕਾਰੀ ਅਤੇ ਸਰਕਾਰ ਉਨ੍ਹਾਂ ਨੂੰ ਵਿਸ਼ੇਸ਼ ਰਾਹਤ ਦਿੰਦੀ ਹੈ ਤਾਂ ਸਿੱਧੂ ਨੂੰ ਸੰਭਾਵਕ ਤੌਰ 'ਤੇ 8 ਮਹੀਨਿਆਂ ਤੋਂ ਘੱਟ ਦੀ ਜੇਲ ਕੱਟਣੀ ਪੈ ਸਕਦੀ ਹੈ। 
ਜ਼ਿਕਰਯੋਗ ਹੈ ਕਿ ਸਿੱਧੂ ਨੂੰ ਰੋਡਰੇਜ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ 1 ਸਾਲ ਦੀ ਸਜ਼ਾ ਸੁਣਾਈ ਗਈ ਹੈ । ਜੇਕਰ ਸਿੱਧੂ ਜੇਲ੍ਹ ਦੀ ਫੈਕਟਰੀ ਵਿਚ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ 48 ਦਿਨਾਂ ਦੀ ਰਾਹਤ ਦਿੱਤੀ ਜਾ ਸਕਦੀ ਹੈ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਇਕ ਦੋਸ਼ੀ ਨੂੰ ਹਰ ਮਹੀਨੇ 4 ਦਿਨ ਦੀ ਛੋਟ ਦਿੱਤੀ ਜਾਂਦੀ ਹੈ, ਜਿਸ ਵਿੱਚ ਪਹਿਲੇ ਤਿੰਨ ਮਹੀਨਿਆਂ ਦੀ ਸਿਖਲਾਈ ਵੀ ਸ਼ਾਮਲ ਹੁੰਦੀ ਹੈ ਅਤੇ ਮੁਲਜ਼ਮ ਨੂੰ ਉਸ ਦਾ ਭੁਗਤਾਨ ਨਹੀਂ ਕੀਤਾ ਜਾਂਦਾ। 

ਇਹ ਵੀ ਪੜ੍ਹੋ-  ਚਿੱਪ ਵਾਲਾ ਮੀਟਰ ਲਾਉਣ ਗਏ ਬਿਜਲੀ ਮੁਲਾਜ਼ਮਾਂ ਦਾ ਪਿੰਡ ਵਾਸੀਆਂ ਨੇ ਕੀਤਾ ਘਿਰਾਓ

ਨਿਯਮਾਂ ਮੁਤਾਬਕ ਜੇਲ੍ਹ ਸੁਪਰਡੈਂਟ ਨੂੰ ਦੋਸ਼ੀ ਦੀ ਸਜ਼ਾ ਤੋਂ 30 ਦਿਨ ਹੋਰ ਮੁਆਫ ਕਰਨ ਦਾ ਅਧਿਕਾਰ ਹੁੰਦਾ ਹੈ। ਪੁਲਸ ਡਾਇਰੈਕਟਰ ਜਨਰਲ (ਜੇਲ੍ਹਾਂ) ਜਾਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਜੇਲ੍ਹਾਂ) ਨੂੰ  60 ਦਿਨਾਂ ਦੀ ਤੀਜੀ ਛੋਟ ਦੇਣ ਦਾ ਅਧਿਕਾਰ ਹੈ ਪਰ ਇਹ ਆਮ ਤੌਰ 'ਤੇ ਅਸਾਧਾਰਣ ਮਾਮਲਿਆਂ ਵਿੱਚ ਰਾਜਨੀਤਿਕ ਸਹਿਮਤੀ ਨਾਲ ਦਿੱਤਾ ਜਾਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਹੋਣ ਕਾਰਨ ਸਿੱਧੂ ਨੂੰ ਇਸ ਛੋਟ ਦਾ ਲਾਭ ਮਿਲ ਸਕਦਾ ਹੈ। ਦੱਸ ਦਈਏ ਕਿ ਹਾਲ ਹੀ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਜੋਤ ਸਿੱਧੂ ਨਾਲ ਮੀਟਿੰਗ ਕੀਤੀ ਸੀ।ਸਿੱਧੂ ਵਿਰੋਧੀ ਧਿਰ ਦੇ ਉਹ ਪਹਿਲੇ ਆਗੂ ਸਨ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਲਣ ਦਾ ਸਮਾਂ ਦਿੱਤਾ ਸੀ। ਇਸ ਗੱਲ ਦੀ ਵੀ ਵਧੇਰੇ ਸੰਭਾਵਨਾ ਹੈ ਕਿ ਜੇਕਰ ਸੂਬਾ ਸਰਕਾਰ ਘਿਨਾਉਣੇ ਅਪਰਾਧਾਂ ਵਿੱਚ ਜੇਲ੍ਹਾਂ ਵਿੱਚ ਬੰਦ ਲੋਕਾਂ ਨੂੰ ਛੱਡ ਕੇ ਸਾਰੇ ਦੋਸ਼ੀਆਂ ਲਈ ਵਿਸ਼ੇਸ਼ ਛੋਟ ਦਾ ਐਲਾਨ ਕਰਦੀ ਹੈ ਤਾਂ ਸਿੱਧੂ ਨੂੰ ਹੋਰ ਰਿਆਇਤਾਂ ਮਿਲ ਸਕਦੀਆਂ ਹਨ।

ਇਹ ਵੀ ਪੜ੍ਹੋ- ਭਾਜਪਾ ’ਚ ਸ਼ਾਮਲ ਹੋਣ ਵਾਲੇ ਸੁਨੀਲ ਜਾਖੜ ਨੂੰ ਰਾਜਾ ਵੜਿੰਗ ਨੇ ਦਿੱਤੀ ਚੁਣੌਤੀ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News