ਸ਼ਰਮਸਾਰ ਹੋਣ ਤੋਂ ਬਚਿਆ ਪੰਜਾਬ,ਰਾਹਗੀਰ ਨੇ ਬਚਾਈ 8 ਸਾਲਾ ਬੱਚੀ ਦੀ ਇੱਜ਼ਤ

Wednesday, Oct 21, 2020 - 06:02 PM (IST)

ਸ਼ਰਮਸਾਰ ਹੋਣ ਤੋਂ ਬਚਿਆ ਪੰਜਾਬ,ਰਾਹਗੀਰ ਨੇ ਬਚਾਈ 8 ਸਾਲਾ ਬੱਚੀ ਦੀ ਇੱਜ਼ਤ

ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ): ਸ੍ਰੀ ਮੁਕਤਸਰ ਸਾਹਿਬ ਦੇ ਬਰਕੰਦੀ ਰੋਡ ਤੇ ਝਾੜੀਆਂ 'ਚ ਇਕ ਵਿਅਕਤੀ ਵਲੋਂ 8 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੱਚੀ ਦੀਆਂ ਅਵਾਜ਼ਾਂ ਜਦ ਆਸ ਪਾਸ ਦੇ ਲੋਕਾਂ ਨੂੰ ਸੁਣੀਆਂ ਤਾਂ ਉਨ੍ਹਾਂ ਬੱਚੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਨੂੰ ਕਾਬੂ ਕੀਤਾ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ।ਬੱਚੀ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।ਇਸ ਸਬੰਧੀ ਥਾਣਾ ਸਿਟੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਝੋਨੇ ਦੀ ਪਰਾਲੀ ਦੇ ਮਸਲੇ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ

ਪੁਲਸ ਨੂੰ ਦਿਤੇ ਬਿਆਨਾਂ ਵਿਚ ਬੱਚੀ ਦੇ ਮਾਮਾ ਨੇ ਦੱਸਿਆ ਕਿ ਉਸਦੀ ਭਾਣਜੀ ਕਾਗਜ ਵਗੈਰਾ ਚੁਗਣ ਗਈ ਸੀ ਕਿ ਉਸਨੂੰ ਸੂਰਜ ਨਾਮ ਦਾ ਵਿਅਕਤੀ ਕਬਾੜ ਦੇਣ ਦੇ ਬਹਾਨੇ ਵਰਗਲਾ ਕੇ ਲੈ ਗਿਆ। ਜਦ ਉਹ ਉਸਦਾ ਪਿੱਛਾ ਕਰਦੇ ਪਹੁੰਚੇ ਤਾਂ ਇਹ ਵਿਅਕਤੀ ਬਰਕੰਦੀ ਰੋਡ ਨੇੜੇ ਝਾੜੀਆਂ 'ਚ ਬੱਚੀ ਨਾਲ ਜ਼ਬਰਦਸਤੀ ਕਰ ਜਬਰ-ਜ਼ਿਨਾਹ ਦੀ ਕੋਸ਼ਿਸ਼ ਕਰ ਰਿਹਾ ਸੀ।ਪੁਲਸ ਨੇ ਇਸ ਸਬੰਧੀ ਸ੍ਰੀ ਮੁਕਤਸਰ ਸਾਹਿਬ ਦੇ ਕੋਟਲੀ ਰੋਡ ਵਾਸੀ ਸੂਰਜ ਤੇ ਆਈ.ਪੀ.ਸੀ. ਦੀ ਧਾਰਾ 376,511 ਅਤੇ ਪਾਸਕੋ ਐਕਟ 2012 ਦੀ ਧਾਰਾ 7,8  ਤਹਿਤ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਜ਼ਹਿਰੀਲੀ ਚੀਜ਼ ਖਾਣ ਦੇ ਮਾਮਲੇ 'ਚ ਸਾਹਮਣੇ ਆਈ ਹੈਰਾਨ ਕਰਦੀ ਸਚਾਈ


author

Shyna

Content Editor

Related News