ਨਹੀਂ ਰੁਕ ਰਿਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦਾ ਕਹਿਰ, 15 ਹੋਰ ਮਾਮਲੇ ਆਏ ਸਾਹਮਣੇ

Tuesday, May 05, 2020 - 02:56 PM (IST)

ਨਹੀਂ ਰੁਕ ਰਿਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦਾ ਕਹਿਰ,  15 ਹੋਰ ਮਾਮਲੇ ਆਏ ਸਾਹਮਣੇ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਪੰਜਾਬ 'ਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਅੱਜ ਫਿਰ ਸ੍ਰੀ ਮੁਕਤਸਰ ਸਾਹਿਬ ਵਿਖੇ 15 ਹੋਰ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਇਨ੍ਹਾਂ 'ਚੋਂ 14 ਵਿਅਕਤੀ ਉਹ ਹਨ ਜੋ ਰਾਜਸਥਾਨ ਤੋਂ ਵਾਪਸ ਆਏ ਮਜ਼ਦੂਰ ਹਨ ਅਤੇ 1 ਹਜ਼ੂਰ ਸਾਹਿਬ ਤੋਂ ਆਇਆ ਸ਼ਰਧਾਲੂ ਹੈ। ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਕੁਲ ਐਕਟਿਵ ਕੇਸ 64 ਹੋ ਗਏ ਹਨ ਜਦਕਿ ਕੁੱਲ ਪਾਜ਼ੀਟਿਵ 65 ਹਨ। 1 ਪਾਜ਼ੀਟਿਵ ਮਹੁੰਮਦ ਸਮਸਾ ਠੀਕ ਹੋ ਕਿ ਘਰ ਜਾ ਚੁੱਕਾ ਹੈ। ਬੀਤੀ ਸ਼ਾਮ ਤਕ 409 ਸੈਂਪਲ ਟੈਸਟ ਹੋਣ ਲਈ ਗਏ ਸਨ। ਜਿਨ੍ਹਾਂ 'ਚੋਂ 18 ਰਿਪੋਰਟਾਂ ਅੱਜ ਪ੍ਰਾਪਤ ਹੋਈਆਂ ਅਤੇ 18 'ਚੋਂ 15 ਪਾਜ਼ੀਟਿਵ ਅਤੇ 3 ਨੈਗੇਟਿਵ ਹਨ। ਹੁਣ ਤਕ 391 ਰਿਪੋਰਟਾਂ ਦਾ ਨਤੀਜਾ ਪੈਂਡਿੰਗ ਹੈ।


author

Shyna

Content Editor

Related News